Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯੂਨੀਵਰਸਿਟੀ ਵਿਦਿਆਰਥਣ ਨੇ ਡਿਗਰੀ ਲੈਣ ਮੌਕੇ ਨਾਗਰਿਕਤਾ ਸੋਧ ਕਾਨੂੰਨ ਦੀ ਨਕਲ ਪਾੜੀ

ਯੂਨੀਵਰਸਿਟੀ ਵਿਦਿਆਰਥਣ ਨੇ ਡਿਗਰੀ ਲੈਣ ਮੌਕੇ ਨਾਗਰਿਕਤਾ ਸੋਧ ਕਾਨੂੰਨ ਦੀ ਨਕਲ ਪਾੜੀ

ਕੋਲਕਾਤਾ : ਜਾਦਵਪੁਰ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵੱਖਰੇ ਤਰੀਕੇ ਨਾਲ ਵਿਰੋਧ ਵਿਖਾਵਾ ਕੀਤਾ ਗਿਆ।

ਕੌਮਾਂਤੀ ਸੰਬੰਧਾਂ ਦੀ ਐਮ.ਏ. ਕਰਨ ਵਾਲੀ ਇਸ ਵਿਦਿਆਰਥਣ ਨੇ ਡਿਗਰੀਆਂ ਵੰਡਣ ਦੇ ਚੱਲ ਰਹੇ ਇੱਕ ਸਮਾਗਮ ਮੌਕੇ ਡਿਗਰੀ ਹਾਸਲ ਕਰਨ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦੀ ਨਕਲ ਮੰਚ ਉੱਤੇ ਹੀ ਪਾੜ ਦਿੱਤੀ ਅਤੇ ਨਾਅਰਾ ਲਾਇਆ ਕਿ “ਹਮ ਕਾਗਜ਼ ਨਹੀਂ ਦਿਖਾਏਂਗੇ। ਇਨਕਲਾਬ ਜ਼ਿੰਦਾਬਾਦ”।

ਬਾਅਦ ਵਿੱਚ ਇੱਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਇਸ ਵਿਦਿਆਰਥਣ ਨੇ ਕਿਹਾ ਕਿ “ਇਸ ਗੱਲ ਵਿੱਚ ਕੋਈ ਸ਼ੱਕ ਬਾਕੀ ਨਹੀਂ ਰਹਿਣਾ ਚਾਹੀਦਾ ਮੈਂ ਜਾਦਵਪੁਰ ਯੂਨੀਵਰਸਿਟੀ ਨੂੰ ਕਿਸੇ ਵੀ ਤਰੀਕੇ ਨਾਲ ਨੀਵਾਂ ਨਹੀਂ ਵਿਖਾਇਆ। ਮੈਨੂੰ ਮਾਣ ਹੈ ਕਿ ਮੈਨੂੰ ਮੇਰੇ ਮਨਪਸੰਦ ਇਸ ਅਦਾਰੇ ਕੋਲੋਂ ਡਿਗਰੀ ਮਿਲੀ ਹੈ। ਪਰ, ਮੈਂ ਮੰਚ ਦਾ ਇਸਤੇਮਾਲ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਆਪਣੀ ਮੁਖਾਲਫਤ ਦਰਜ ਕਰਵਾਉਣ ਲਈ ਕੀਤਾ ਹੈ … ਮੇਰੇ ਦੋਸਤ ਇਸ ਵੇਲੇ ਇਸ ਸਮਾਗਮ ਦੇ ਮੁੱਖ ਦਰਵਾਜ਼ੇ ਨੇੜੇ ਰੋਸ ਧਰਨਾ ਦੇ ਰਹੇ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਅਦਾਮਾ ਡਾਈਂਗ, ਜੋ ਕਿ ਯੁਨਾਇਟਡ ਨੇਸ਼ਨਜ਼ ਦੇ ਨਸਲਕੁਸ਼ੀ ਦੀ ਰੋਕਥਾਮ ਲਈ ਖਾਸ ਸਲਾਹਕਾਰ ਵੀ ਹਨ, ਨੇ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਣਾਏ
ਬੁੱਧਵਾਰ (19 ਫਰਵਰੀ) ਨੂੰ ਤਾਮਿਲ ਨਾਡੂ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ (ਨਾ.ਰਜਿ.) ਅਤੇ ਜਨਸੰਖਿਆ ਰਜਿਸਟਰ (ਜ.ਰਜਿ.) ਦੇ ਵਿਰੋਧ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਵਿਖਾਵੇ ਹੋਏ।
ਤਜਵੀਜ਼ਸ਼ੁਦਾ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਸਾਮ ਵਿੱਚ ਬਣਾਏ ਗਏ ਨਾਗਰਿਕਤਾ ਰਜਿਸਟਰ ਦੇ ਅੰਕੜੇ ਬਿਜਲ ਇੰਟਰਨੈੱਟ ਤੋਂ ਗਾਇਬ ਹੋ
ਵਿਦਿਆਰਥੀ ਨੂੰ ਗੋਲੀ ਮਾਰਨ ਤੋਂ ਬਾਅਦ ਕਿਹਾ ਕਿ “ਆਹ ਲਓ ਅਜਾਦੀ”... “ਹਿੰਦੋਸਤਾਨ ਜਿੰਦਾਬਾਦ” … “ਦਿੱਲੀ ਪੁਲਿਸ ਜਿੰਦਾਬਾਦ”। ਦੱਸ ਦੇਈਏ ਕਿ ਜਾਮਿਆ ਮਿਲੀਆ ਇਸਲਾਮੀਆ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁਧ ਚੱਲ ਰਹੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: