ਚੰਡੀਗੜ੍ਹ (10 ਸਤੰਬਰ , 2015): ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ ਚਿੱਠੀਆਂ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਪਾਬੰਦੀ ਲਾਉਣ ਖਿਲਾਫ ਹਾਈ ਕੋਰਟ ਵਿੱਚ ਪਹੁੰਚ ਕੀਤੀ ਜਾ ਰਹੀ ਹੈ।

ਬੀਤੇ ਕੱਲ੍ਹ ਭਾਰਤੀ ਸੈਂਸਰ ਬੋਰਡ ਵੱਲੋਂ ਫਿਲਮ ‘ਦਾ ਮਾਸਟਰਮਾਈਾਡ : ਜਿੰਦਾ-ਸੁੱਖਾ’ ‘ਤੇ ਲਗਾਈ ਗਈ ਪਾਬੰਦੀ ਖਿਲਾਫ਼ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬੀਬੀ ਬਲਵਿੰਦਰ ਕੌਰ, ਫਿਲਮ ਡਾਇਰੈਕਟਰ ਸੁਖਜਿੰਦਰ ਸਿੰਘ ਸ਼ੇਰਾ, ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਤੇ ਪੰਥਕ ਆਗੂ ਸ. ਧਿਆਨ ਸਿੰਘ ਮੰਡ ਨੇ ਕਾਨੂੰਨੀ ਲੜਾਈ ਲੜਨ ਦੀ ਗੱਲ ਆਖੀ ਹੈ ।
ਅੱਜ ਇੱਥੋਂ ਦੇ ਪਿਕਾਡਲੀ ਸਕੇਅਰ ਮਾਲ ਸੈਕਟਰ-34 ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਮਾਨ ਅਤੇ ਐਡਵੋਕੇਟ ਰੰਜਨ ਲਖਨਪਾਲ ਨੇ ਕਿਹਾ ਕਿ ਇਹ ਪਾਬੰਦੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ, ਜਿਸ ਖਿਲਾਫ਼ ਉਹ ਹਾਈਕੋਰਟ ਜਾਣਗੇ ।
ਇਸ ਮੌਕੇ ਭਾਈ ਜਿੰਦਾ ਦੀ ਭੈਣ, ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਇਸ ਫਿਲਮ ‘ਚ ਕੁੱਝ ਵੀ ਅਜਿਹਾ ਨਹੀਂ, ਜਿਸ ‘ਤੇ ਕਿਸੇ ਵਰਗ ਨੂੰ ਇਤਰਾਜ਼ ਹੋਵੇ, ਕਿਉਂਕਿ ਇਹ ਫਿਲਮ ਜਿੰਦਾ-ਸੁੱਖਾਂ ਦੀਆਂ ਜੇਲ੍ਹ ਚਿੱਠੀਆਂ ‘ਤੇ ਆਧਾਰਿਤ ਹੈ ।