ਪਟਿਆਲਾ (5 ਨਵੰਬਰ, 015): ਫਰੀਦਕੋਟ ਨੇੜਲੇ ਪਿੰਡ ਬੁਰਜ਼ ਜਵਾਹਰਕੇ ਵਿੱਚੋਂ 1 ਜੂਨ ਨੂੰ ਚੋਰੀ ਹੋਏ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੱਭਣ ਲਈ ਪੰਜਾਬ ਪੁਲਿਸ ਇਸ ਸਮੇਂ ਕਈ ਟੋਲੀਆਂ ਬਣਾ ਲੱਗੀ ਹੋਈ ਹੈ। ਸ਼੍ਰੀ ਗਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਘਟਨਾਵਾਂ ਕਾਰਨ ਗੰਭੀਰ ਬਣੇ ਹਾਲਾਤ ’ਤੇ ਕਾਬੂ ਪਾਉਣ ਦੇ ਯਤਨਾਂ ਤਹਿਤ ਭਾਂਵੇਂ ਸਰਕਾਰ ਨੇ ਇਸ ਸਬੰਧੀ ਜਾਂਚ ਸੀਬੀਆਈ ਨੂੰ ਕਰਨ ਲਈ ਲਿਖ ਦਿੱਤਾ ਹੈ, ਪਰ ਜਿੰਨਾਂ ਚਿਰ ਸੀਬੀਆਈ ਜਾਂਚ ਸ਼ੁਰੂ ਨਹੀਂ ਕਰਦੀ ਉਨ੍ਹਾਂ ਚਿਰ ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕੀਤੀ ਜਾਣੀ ਹੈ।
ਇਸ ਤਹਿਤ ਪੁਲੀਸ ਟੀਮਾਂ ਵੱਲੋਂ ਪਿੰਡ-ਪਿੰਡ ਜਾ ਕੇ ਗੁਰਦੁਆਰਿਆਂ ਵਿਚਲੇ ਪਾਵਨ ਸਰੂਪਾਂ ਸਬੰਧੀ ਰਿਕਾਰਡ ਫਰੋਲਿਆ ਜਾ ਰਿਹਾ ਹੈ। ਪੁਲੀਸ ਵੱਲੋਂ ਸ਼੍ੋਮਣੀ ਕਮੇਟੀ ਦੀ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਪ੍ਰਿੰਟਿੰਗ ਪ੍ਰੈੱਸ ਤੋਂ ਹੁਣ ਤੱਕ ਛਪੇ ਪਾਵਨ ਸਰੂਪਾਂ ਦੇ ਵੇਰਵੇ ਹਾਸਲ ਕਰ ਕੇ ਉੱਥੋਂ ਵੱਖ ਵੱਖ ਗੁਰਦੁਆਰਿਆਂ ਵਿੱਚ ਭੇਜੇ ਗਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਸਮੁੱਚਾ ਰਿਕਾਰਡ ਘੋਖਣ ਲਈ ਪੁਲੀਸ ਟੀਮਾਂ ਪਿੰਡ-ਪਿੰਡ ਜਾ ਰਹੀਆਂ ਹਨ। ਇਸ ਦੌਰਾਨ ਪ੍ਰੈੱਸ ਤੋਂ ਲੱਗਿਆ ਵਿਸ਼ੇਸ਼ ਜਿਲਦ ਨੰਬਰ ਖ਼ਾਸ ਤੌਰ ’ਤੇ ਚੈੱਕ ਕੀਤਾ ਜਾ ਰਿਹਾ ਹੈ।
ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਵੀ ਛੇ ਸਾਲਾਂ ਵਿੱਚ 700 ਪਵਿੱਤਰ ਸਰੂਪ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਗਏ ਹਨ। ਇਹ ਸਰੂਪ ਪ੍ਰਾਪਤ ਕਰਨ ਵਾਲਿਆਂ ਦੀਆਂ ਸੂਚੀਆਂ ਪ੍ਰਾਪਤ ਕਰ ਕੇ ਸਥਾਨਕ ਪੁਲੀਸ ਸਬੰਧਤ ਥਾਵਾਂ ’ਤੇ ਜਾ ਕੇ ਇਨ੍ਹਾਂ ਸਰੂਪਾਂ ’ਤੇ ਦਿੱਤੇ ਖ਼ਾਸ ਨੰਬਰ ਦਾ ਮਿਲਾਣ ਕਰਨ ਵਿੱਚ ਲੱਗੀ ਹੋਈ ਹੈ।