Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਬੀਬੀ ਨੇ ਅਸਟਰੇਲੀਆਦੇ ਟੀਵੀ ਮੁਕਾਬਲੇ ਵਿੱਚ ਬਣਾਈ ਵਿਸ਼ੇਸ਼ ਥਾਂ, ਆਪਣੀ ਕਵਿਤਾ ਰਾਹੀ ਨਸਲੀ ਵਿਤਕਰੇ ‘ਤੇ ਸਾਧਿਆ ਨਿਸ਼ਾਨਾ

ਸਿੱਖ ਬੀਬੀ ਨੇ ਅਸਟਰੇਲੀਆਦੇ ਟੀਵੀ ਮੁਕਾਬਲੇ ਵਿੱਚ ਬਣਾਈ ਵਿਸ਼ੇਸ਼ ਥਾਂ, ਆਪਣੀ ਕਵਿਤਾ ਰਾਹੀ ਨਸਲੀ ਵਿਤਕਰੇ ‘ਤੇ ਸਾਧਿਆ ਨਿਸ਼ਾਨਾ

ਮੈਲਬੌਰਨ/ਬਿ੍ਸਬੇਨ (10 ਫਰਵਰੀ, 2015): ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਨੇ ਅਜਿਹਾ ਕੋਈ ਖੇਤਰ ਨਹੀ ਜਿਸ ਵਿੱਚ ਆਪਣੀ ਯੋਗਤਾ ਦਾ ਲੋਹਾ ਨਾ ਮਨਵਾਇਆ ਹੋਵੇ। ਚਾਹੇ ਇਹ ਖੇਤਰ ਬਹਾਦਰੀ, ਵਿਗਿਆਨ, ਰਾਜਨੀਤ, ਕਾਰੋਬਾਰ ਜਾਂ ਕਲਾ ਦਾ ਹੋਵੇ ਸਿੱਖਾਂ ਨੇ ਹਰ ਖੇਤਰ ਵਿੱਚ ਨਾਂਅ ਕਮਾਇਆ ਹੈ। ਕਲਾ ਦੇ ਖੇਤਰ ਵਿੱਚ ਨਾ ਕਮਾਉਣ ਵਾਲਿਆਂ ਵਿੱਚ ਹੁਣ ਇੱਕ ਹੋਰ ਸਿੱਖ ਬੀਬੀ ਸੁਖਪ੍ਰੀਤ ਕੌਰ ਨੇ ਆਪਣੇ ਆਪ ਨੂੰ ਸ਼ਾਮਲ ਕੀਤਾ ਹੈ।

 ਬੀਬੀ ਸੁਖਜੀਤ ਕੌਰ
ਬੀਬੀ ਸੁਖਜੀਤ ਕੌਰ

ਅਸਟਰੇਲੀਆ ਦੇ ਲੱਖਾਂ ਦੀ ਗਿਣਤੀ ਵਾਲੇ ਦਰਸ਼ਕਾਂ ਵਾਲੇ ਇੱਕ ਟੀਵੀ ਚੈਨਲ ਦੇ ਕਲਾ ਨੂੰ ਉਭਰਾਨ ਵਾਲੇ ਮੁਕਬਾਲੇ ਵਿੱਚ ਬੀਬੀ ਸੁਖਜੀਤ ਕੌਰ ਨੇ ਵਿਸ਼ੇਸ਼ ਥਾਂ ਬਣਾ ਲਈ।ਇਸ ਮੁਕਾਬਲੇ ਦਾ ਪੱਧਰ ਬਹੁਤ ਉੱਚਾ ਹੈ ਅਤੇ ਇਸ ਵਿੱਚ ਥਾਂ ਬਣਾਉਣੀ ਕੋਈ ਸੌਖਾ ਕੰਮ ਨਹੀਂ।

ਸਿੱਖ ਕੁੜੀ ਬੀਬੀ ਸੁਖਜੀਤ ਕੌਰ ਖ਼ਾਲਸਾ ਨੇ ਵਿਅੰਗਮਈ ਤਾਰੀਕੇ ਨਾਲ ਕਵਿਤਾ ਦੇ ਰੂਪ ‘ਚ ਨਸਲੀ ਵਿਤਕਰੇ ‘ਤੇ ਅਜਿਹੀ ਚੋਟ ਮਾਰੀ ਕਿ ਪ੍ਰੋਗਰਾਮ ਦੇ ਚਾਰੇ ਜੱਜਾਂ ਨੇ ਉਸ ਦੀ ਕਲਾ ‘ਤੇ ਤਾੜੀਆਂ ਮਾਰੀਆਂ ।

ਜੱਜਾਂ ਨੇ ਉਸ ਦੀ ਤਰੀਫ਼ ਕੀਤੀ ਅਤੇ ਇਸ ਟੇਲੈਂਟ ਸ਼ੋਅ ਦੀ ਅਗਲੀ ਕੜ੍ਹੀ ਲਈ ਚੁਣ ਲਿਆ ।ਇਸ ਸ਼ੋਅ ‘ਚ ਆਸਟ੍ਰੇਲੀਆ ਦੇ ਲੋਕਾਂ ਦੇ ਕਲਾਪੱਖੀ ਰੂਪ ਨੂੰ ਉਭਾਰਿਆ ਜਾਂਦਾ ਹੈ ।ਇਸ ‘ਚੋਂ ਜਿੱਤ ਹਾਸਲ ਕਰਨੀ ਕਾਫ਼ੀ ਮੁਸ਼ਕਿਲ ਕੰਮ ਹੈ ਪਰ ਸੁਖਜੀਤ ਕੌਰ ਨੇ ਜਿਸ ਢੰਗ ਨਾਲ ਇਹ ਕਵਿਤਾ ਪੇਸ਼ ਕੀਤੀ, ਉਸ ਦੀ ਉਸਤਿਤ ਕੀਤੇ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ ।

ਅੰਗਰੇਜ਼ੀ ‘ਚ ਕਵਿਤਾਵਾਂ ਲਿਖਣ ਦਾ ਉਸ ਨੂੰ ਕਾਫ਼ੀ ਪੁਰਾਣਾ ਸ਼ੌਕ ਸੀ ।ਉਸ ਨੇ ਕਿਹਾ ਕਿ ਉਹ ਸਿੱਖਾਂ ਦੀ ਧੀ ਹੈ ਅਤੇ ਉਸ ਦਾ ਧਰਮ ਸਿੱਖ ਹੈ ।ਪੰਜਾਬਣ ਹੋਣ ‘ਤੇ ਉਹ ਮਾਣ ਕਰਦੀ ਹੈ ।ਉਸ ਨੇ ਟੀ.ਵੀ. ਚੈਨਲ ਨੂੰ ਦੱਸਿਆ ਕਿ 1860 ਤੋਂ ਸਿੱਖ ਭਾਈਚਾਰਾ ਇਸ ਦੇਸ਼ ‘ਚ ਆਉਣਾ ਸ਼ੁਰੂ ਹੋਇਆ ਸੀ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਖ਼ਤ ਮਿਹਨਤਾਂ ਕਰ ਰਹੇ ਹਨ ।ਇਹ ਪਰਥ ਦੀ ਜੰਮਪਲ ਹੈ ।ਇਸ ਸ਼ੋਅ ‘ਚ ਪੰਜਾਬੀ ਕੁੜੀ ਦਾ ਆਉਣਾ ਅਤੇ ਜਿੱਤਣ ਦੀ ਕਾਫ਼ੀ ਚਰਚਾ ਹੈ ।

ਇਸ ਸਿੱਖ ਕੁੜੀ ਨੇ ਸਿੱਖਾਂ ਤੇ ਹੋਰਨਾਂ ਲੋਕਾਂ ‘ਤੇ ਹੁੰਦੇ ਨਸਲੀ ਹਮਲੇ, ਵਿਤਕਰੇ ‘ਤੇ ਆਪਣੀ ਕਵਿਤਾ ਰਾਹੀਂ ਕਰਾਰੀ ਚੋਟ ਮਾਰੀ, ਜੋ ਇੱਥੋਂ ਦੇ ਲੋਕਾਂ ਨੇ ਬਹੁਤ ਹੀ ਪਸੰਦ ਕੀਤੀ ।ਪਰਥ ਤੋਂ ਮੈਲਬੌਰਨ ਉਹ ਕੁਝ ਮਹੀਨੇ ਹੀ ਪਹਿਲਾਂ ਆਈ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਆਸਟਰੇਲੀਆ ਦੇ ਵੱਖ ਵੱਖ ਸੂਬਿਆਂ 'ਚ ਕਰੋਨਾਵਾਇਰਸ ਕਾਰਨ ਤੰਗੀਆਂ 'ਚੋਂ ਗੁਜ਼ਰ ਰਹੇ ਲੋਕਾਂ ਦੀ ‘ਖਾਲਸਾ ਏਡ’ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼ਹਿਰ 'ਚ ਸੰਸਥਾ ਨੇ ਤਿੰਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: