ਚੰਡੀਗੜ੍ਹ: ਖੰਨਾ ਪੁਲਿਸ ਨੇ ਰਿਸ਼ੀਕੇਸ਼ ਤੋਂ ਇਕ ਸਿੱਖ ਨੌਜਵਾਨ ਜਗਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਨੂੰ ਘਰੋਂ ਅੱਜ (15 ਜੂਨ) ਚੁਕਿਆ।
ਸਿੱਖ ਸਿਆਸਤ ਨਿਊਜ਼ ਨੇ ਜਗਜੀਤ ਸਿੰਘ ਦੀ ਮਾਤਾ ਨਾਲ ਫੋਨ ‘ਤੇ ਇਸ ਖ਼ਬਰ ਨੂੰ ਤਸਦੀਕ ਕੀਤਾ। ਜਗਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਪੰਜਾਬ ਤੋਂ ਸਾਦੇ ਕਪੜਿਆਂ ਵਿਚ ਆਏ ਪੁਲਿਸ ਵਾਲਿਆਂ ਨੇ ਇਹ ਕਿਹਾ ਕਿ ਜਗਜੀਤ ਨੇ ਆਪਣੇ ਫੇਸਬੁਕ ‘ਤੇ ਖ਼ਾਲਿਸਤਾਨ ਦਾ ਝੰਡਾ ਲਾਇਆ ਹੈ ਇਸ ਲਈ ਇਸਨੂੰ ਪੁੱਛਗਿੱਛ ਲਈ ਲਿਜਾ ਰਹੇ ਹਾਂ।
ਜਗਜੀਤ ਸਿੰਘ ਰਿਸ਼ੀਕੇਸ਼ ਵਿਚ ਮੋਟਰ ਮਕੈਨਿਕ ਦੀ ਆਪਣੀ ਵਰਕਸ਼ਾਪ ਚਲਾਉਂਦਾ ਹੈ।
ਅੰਗ੍ਰੇਜ਼ੀ ਵਿਚ ਖ਼ਬਰ ਪੜ੍ਹਨ ਲਈ: http://bit.ly/1ZRp3CP