ਚੰਡੀਗੜ੍ਹ: ਬਾਬਾ ਦਰਸ਼ਨ ਸਿੰਘ ਪਿੰਡ ਮੋਕਾਰੋਂਪੁਰ ਅਤੇ ਭਾਈ ਜਗਮੋਹਨ ਸਿੰਘ ਬੱਸੀ ਪਠਾਣਾਂ ਜਿਨ੍ਹਾਂ ਨੂੰ ਮੋਹਾਲੀ ਦੀ ਇਕ ਅਦਾਲਤ ਨੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ 10 ਸਾਲ ਸਜਾ ਸੁਣਾਈ ਸੀ। ਅੱਜ ਹਾਈ ਕੋਰਟ ਨੇ ਇਸ ਕੇਸ ਵਿਚੋਂ ਦੋਵਾਂ ਨੂੰ ਬਰੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਬਾਬਾ ਦਰਸ਼ਨ ਸਿੰਘ ਮੋਕਾਰੋਂਪੁਰ, ਭਾਈ ਜਗਮੋਹਨ ਸਿੰਘ ਸਤੰਬਰ 2009 ਤੋਂ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਬੰਦ ਹਨ। ਇਨ੍ਹਾਂ ’ਤੇ ਹੋਰ ਕੇਸਾਂ ਤੋਂ ਇਲਾਵਾ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਦੇ ਕਤਲ ਦਾ ਕੇਸ ਵੀ ਸੀ, ਜਿਸ ਵਿਚੋਂ ਇਹ 2 ਸਾਲ ਪਹਿਲਾਂ ਹੀ ਪਟਿਆਲਾ ਅਦਾਲਤ ’ਚੋਂ ਬਰੀ ਹੋ ਚੁਕੇ ਹਨ। ਇਹਨਾਂ ਦੇ ਰੁਲਦਾ ਸਿੰਘ ਕਤਲ ਕੇਸ ਵਿਚੋਂ ਬਰੀ ਹੋਣ ਤੋਂ ਬਾਅਦ ਭਾਈ ਰਮਨਦੀਪ ਸਿੰਘ ਗੋਲਡੀ ਅਤੇ ਭਾਈ ਜਗਤਾਰ ਸਿੰਘ ਤਾਰਾ ’ਤੇ ਇਹ ਕੇਸ ਪਾਇਆ ਗਿਆ ਜੋ ਪਟਿਆਲਾ ਵਿਖੇ ਚਲ ਰਿਹਾ ਹੈ।
ਭਾਈ ਜਗਮੋਹਨ ਸਿੰਘ ’ਤੇ ਰਾਜਸਥਾਨ ਵਿਚ ਇਕ ਕੇਸ ਚੱਲ ਰਿਹਾ ਹੈ ਇਸ ਕਰਕੇ ਉਨ੍ਹਾਂ ਨੂੰ ਹਾਲੇ ਜੇਲ੍ਹ ਵਿਚ ਹੀ ਰਹਿਣਾ ਪਏਗਾ। ਪਰ ਬਾਬਾ ਦਰਸ਼ਨ ਸਿੰਘ ’ਤੇ ਇਸ ਵੇਲੇ ਹੋਰ ਕੋਈ ਕੇਸ ਨਹੀਂ ਹੈ ਇਸ ਲਈ ਉਮੀਦ ਹੈ ਕਿ ਉਹ ਅੱਜ ਨਾਭਾ ਜੇਲ੍ਹ ’ਚੋਂ ਰਿਹਾਅ ਹੋ ਜਾਣਗੇ।