
ਯਮੁਨਾਨਗਰ (1 ਦਸੰਬਰ, 2014) : ਅਦਾਲਤਾਂ ਵੱਲੋਂ ਦਿੱਤੀ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਰਾਜਸੀ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਦੁਜੀ ਵਾਰ ਬੱਖ ਹੜਤਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਅੱਜ 18ਵੇਂ ਦਿਨ ਦਿਨ ਪਹੁੰਚ ਗਈ ਹੈ।
ਇਸ ਦੌਰਾਨ ਉਨ੍ਹਾਂ ਨੂਮ ਮਿਲਣ ਅਤੇ ਉਨ੍ਹਾਂ ਵੱਲੋਂ ਆਰੰਭੈ ਸੰਘਰਸ਼ ਦੀ ਹਿਮਾਇਤ ਕਰਨ ਲਈ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ,ਸ. ਜਰਨੈਲ ਸਿੰਘ ਪੱਤਰਕਾਰ ਗੁਰੁਦਆਰਾ ਲਖਨੌਰ ਸਾਹਿਬ ਪਹੁੰਚੇ।ਬਾਬਾ ਢੱਡਰੀਆਂ ਵਾਲ਼ਿਆਂ ਨੇ ਡਾਕਟਰ ਤੋਂ ਭਾਈ ਸਾਹਿਬ ਦੀ ਸਿਹਤ ਬਾਰੇ ਜਾਣਿਆ ਅਤੇ ਭਾਈ ਸਾਹਿਬ ਦੀ ਵਿਗੜ ਰਹੀ ਸਿਹਤ ਪ੍ਰਤੀ ਚਿੰਤਾ ਪ੍ਰਗਟਾਈ।
ਇਸ ਤੋਂ ਇਲਾਵਾ ਉਹਨਾਂ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਭਾਈ ਗੁਰਬਖਸ਼ ਸਿੰਘ ਜੀ ਦਾ ਇਸ ਨੇਕ ਸੰਘਰਸ਼ ਵਿੱਚ ਸਾਥ ਦੇਣ।
ਸ ਜਰਨੈਲ ਸਿੰਘ, ਆਮ ਆਦਮੀ ਪਾਰਟੀ ਨੇ ਵੀ ਵਿਸ਼ੇਸ ਤੌਰ ਤੇ ਆ ਕੇ ਭਾਈ ਖਾਲਸਾ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਭਾਈ ਖਾਲਸਾ ਤੋਂ ਬੰਦੀ ਸਿੰਘਾਂ ਦੀ ਜਾਣਕਾਰੀ ਵੀ ਹਾਸਿਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਪੂਰਨ ਹਮਾਇਤ ਦਾ ਭਰੋਸਾ ਦਿੱਤਾ।
ਮੀਡੀਆ ਦੇ ਨਾਮ ਜਾਰੀ ਨੋਟ ਵਿਚ ਦੱਸਿਆ ਗਿਆ ਕਿ ਭਾਈ ਖਾਲਸਾ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਹੈ ਉਹਨਾਂ ਦਾ ਸ਼ੂਗਰ ਲੈਵਲ ਕਾਫੀ ਘਟ ਚੁੱਕਾ ਹੈ ਇਸ ਤੋਂ ਇਲਾਵਾ ਉਹਨਾਂ ਦਾ ਦਿਲ ਵੀ ਕਮਜ਼ੋਰ ਹੋ ਰਿਹਾ ਹੈ।
ਅੱਜ ਦੁਸੜਕਾ ਤੋਂ ਗੁਰਦੁਆਰਾ ਲਖਨੌਰ ਸਾਹਿਬ ਤੱਕ ਗੁਰੂ ਗ੍ਰੰਥ ਸੇਵਕ ਜੱਥਾ, ਨਿਰਵੈਰ ਖਾਲਸਾ ਦਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੁਸੈਰਾ ਵੱਲੋਂ ਭਾਈ ਖਾਲਸਾ ਦੇ ਸਮਰਥਨ ਵਿੱਚ ਇੱਕ ਭਾਰੀ ਮਾਰਚ ਉਲੀਕਿਆ ਗਿਆ। ਮਾਰਚ ਵਿੱਚ ਭਾਈ ਜਸਬੀਰ ਸਿੰਘ ਖਾਲਸਾ ਮੈਂਬਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ, ਸੁਖਵੰਤ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰਪਾਲ ਸਿੰਘ ਅਤੇ ਜਸਵੀਰ ਸਿੰਘ ਆਦਿ ਸ਼ਾਮਿਲ ਸਨ।