Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਖੜਾ ਬੋਰਡ ਭਾਜਪਾ ਨੂੰ ਫਾਇਦਾ ਦਿਵਾਉਣ ਲਈ ਰਾਜਸਥਾਨ ਨੂੰ ਵੱਧ ਦਰਿਆਈ ਪਾਣੀ ਛੱਡ ਰਿਹਾ ਹੈ

ਭਾਖੜਾ ਬੋਰਡ ਭਾਜਪਾ ਨੂੰ ਫਾਇਦਾ ਦਿਵਾਉਣ ਲਈ ਰਾਜਸਥਾਨ ਨੂੰ ਵੱਧ ਦਰਿਆਈ ਪਾਣੀ ਛੱਡ ਰਿਹਾ ਹੈ

ਚੰਡੀਗੜ੍ਹ: ਕੇਂਦਰ ਦੇ ਕਬਜੇ ਵਾਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਭ.ਬਿ.ਮ.ਬ) ਰਾਜਸਥਾਨ ਦੀਆਂ ਸੂਬਾਈ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਦਰਿਆਵਾਂ ਦਾ ਹੋਰ ਵਧੇਰੇ ਪਾਣੀ ਰਾਜਸਥਾਨ ਨੂੰ ਭੇਜ ਰਿਹਾ ਹੈ। ਇਸ ਤੱਥ ਦਾ ਖੁਲਾਸਾ ਹਫਿੰਗਟਨ ਪੋਸਟ ਨਾਮੀ ਅਦਾਰੇ ਵੱਲੋਂ ਛਾਪੀ ਗਈ ਇਕ ਖਬਰ ਤੋਂ ਹੋਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪਰਦੇਸ਼ ਦੇ ਅਫਸਰਾਂ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਭ.ਬਿ.ਮ.ਬ. ਲੋੜੀਂਦੀ ਮਨਜੂਰੀ ਤੋਂ ਬਿਨਾ ਹੀ ਰਾਜਸਥਾਨ ਨੂੰ ਵਧੇਰੇ ਪਾਣੀ ਛੱਡ ਰਿਹਾ ਹੈ ਜਿਸ ਖਿਲਾਫ ਹਰਿਆਣਾ ਨੇ ਸ਼ਿਕਾਇਤ ਵੀ ਦਰਜ਼ ਕਰਵਾਈ ਹੈ।

ਪੰਜਾਬ ਦਾ ਦਰਿਆਈ ਪਾਣੀ ਨਹਿਰਾਂ ਰਾਹੀਂ ਹੋਰ ਸੂਬਿਆਂ ਨੂੰ ਧੱਕੇਸ਼ਾਹੀ ਨਾਲ ਦਿੱਤਾ ਜਾ ਰਿਹਾ ਹੈ

ਜੋ ਜਾਣਕਾਰੀ ਅਦਾਰੇ ਨੇ ਆਪਣੀ ਖਬਰ ਵਿੱਚ ਸਾਂਝੀ ਕੀਤੀ ਹੈ ਉਸ ਮੁਤਾਬਕ ਰਾਜਸਥਾਨ ਨੂੰ ਇਹ ਵਾਧੂ ਦਰਿਆਈ ਪਾਣੀ ਭਾਖੜਾ ਅਤੇ ਪੌਂਗ ਡੈਮਾਂ ਵਿਚੋਂ ਛੱਡਿਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਪੌਂਗ ਡੈਂਮ ਵਿੱਚ ਪਾਣੀ ਦਾ ਪੱਧਰ ਨਾਮਾਤਰ ਹੀ ਰਹਿ ਗਿਆ ਹੈ।

ਇਸ ਸਾਲ ਮੀਂਹ ਘੱਟ ਪੈਣ ਕਾਰਨ ਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਹਾੜੀ ਖੇਤਰ ਵਿੱਚ ਬਰਫ ਘੱਟ ਡਿੱਗਣ ਕਾਰਨ ਇਹਨਾਂ ਦਰਿਆਵਾਂ ਵਿੱਚ ਪਾਣੀ ਦਾ ਬਹਾਅ ਘੱਟ ਰਹਿਣ ਦੀਆਂ ਕਿਆਸ-ਅਰਾਈਆਂ ਹਨ। ਅਜਿਹੇ ਮੌਕੇ ਭ.ਬਿ.ਮ.ਬ. ਵੱਲੋਂ ਰਾਜਸਥਾਨ ਨੂੰ ਵੱਧ ਪਾਣੀ ਛੱਡਣਾ ਪੰਜਾਬ ਤੇ ਹਰਿਆਣਾ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।

ਹਫਿੰਗਟਨ ਪੋਸਟ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਮੁਤਾਬਕ ਮਈ ਅਤੇ ਜੂਨ ਦੇ ਮਹੀਨੇ ਰਾਜਸਥਾਨ ਨੂੰ ਤਕਰੀਬਨ 3 ਲੱਖ 50 ਹਜ਼ਾਰ ਕਿਉਸਕ ਵਾਧੂ ਪਾਣੀ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਹਿਲਾਂ ਹੀ ਜ਼ਮੀਨੀ ਪਾਣੀ ਦੀ ਥੋੜ ਦਾ ਸੰਕਟ ਦਰਪੇਸ਼ ਹੈ ਤੇ ਬੀਤੇ ਕਈ ਦਹਾਕਿਆਂ ਤੋਂ ਪੰਜਾਬ ਦੇ ਹਿੱਤਾਂ ਦਾ ਘਾਣ ਕਰਕੇ ਪਾਣੀਆਂ ਦੀ ਵੰਡ ਬਾਰੇ ਅੰਤਰਰਾਸ਼ਟਰੀ ਕਨੂੰਨ ਰਾਇਪੇਰੀਅਨ ਸਿਧਾਂਤ ਦੇ ਉਲਟ ਭਾਰਤ ਦੀ ਕੇਂਦਰੀ ਹਕੂਮਤ ਪੰਜਾਬ ਦਾ ਦਰਿਆਈ ਪਾਣੀ ਗੈਰ-ਰਾਇਪੇਰੀਅਨ ਸੂਬਿਆਂ ਨੂੰ ਦੇ ਰਹੀ ਹੈ। ਅਜਿਹੇ ਵਿਚ ਹੁਣ ਐਲਾਨੀਆ ਤੌਰ ‘ਤੇ ਲੁੱਟੇ ਜਾ ਰਹੇ ਪੰਜਾਬ ਦੇ ਪਾਣੀ ਤੋਂ ਇਲਾਵਾ ਗੁਪਤ ਢੰਗਾਂ ਨਾਲ ਹੋ ਰਹੀ ਇਸ ਲੁੱਟ ਪਿੱਛੇ ਜਿੱਥੇ ਪੰਜਾਬ ਵਿਰੋਧੀ ਵੱਡੇ ਸਾਜਿਸ਼ੀ ਕਾਰਨ ਵੀ ਜਾਪ ਰਹੇ ਹਨ ਉੱਥੇ ਪੰਜਾਬ ਲਈ ਇਹ ਇਕ ਨਵੀਂ ਚੁਣੌਤੀ ਖੜੀ ਹੋ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਕੱਲ 27 ਅਕਤੂਬਰ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਪੀ. ਐਲ. ਆਨੰਦ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ 'ਪੰਜਾਬ ਦੇ
ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਸਮੇਂ ਸਮੇਂ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ, ਉੱਥੇ ਭਾਰਤੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: