ਚੰਡੀਗਡ਼੍ਹ (24 ਮੲੀ, 2015): ਪੰਜਾਬ ਪੁਲੀਸ ਦੇ ਸਾਬਕਾ ਵਿਵਾਦਗ੍ਰਸਤ ਮੁਲਾਜ਼ਮ ਅਤੇ ਪੁਲਿਸ ਕੈਟ ਗੁਰਮੀਤ ‘ਪਿੰਕੀ’ ਦੀ ਬਹਾਲੀ ਦੇ ਹੁਕਮਾਂ ਬਾਰੇ ਪੰਜਾਬ ਸਰਕਾਰ ਨੂੰ ਕੋੲੀ ਜਾਣਕਾਰੀ ਨਾ ਹੋਣ ਦੇ ਦਾਅਵਿਅਾਂ ਦੇ ੳੁਲਟ, ਹੁਣ ੲਿਹ ਗੱਲ ਸਾਹਮਣੇ ਅਾੲੀ ਹੈ ਕਿ ਪਿੰਕੀ ਵੱਲੋਂ ਅਾਪਣੀ ਬਹਾਲੀ ਲੲੀ ਦਾੲਿਰ ਕੀਤੀ ਅਪੀਲ ਬਾਰੇ ਪੰਜਾਬ ਪੁਲੀਸ ਦੇ ਸਿਖਰਲੇ ਅਫ਼ਸਰਾਂ ਅਤੇ ਗ੍ਰਹਿ ਵਿਭਾਗ ਤੱਕ ਨੂੰ ਪੂਰੀ ਜਾਣਕਾਰੀ ਸੀ।
ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਡੀਜੀਪੀ ਦੇ ਦਫ਼ਤਰ ਅਤੇ ਪੰਜਾਬ ਦੇ ਗ੍ਰਹਿ ਤੇ ਨਿਅਾਂ ਵਿਭਾਗ ਨੂੰ ੲਿਸ ਅਪੀਲ ਬਾਰੇ ਨਾ ਸਿਰਫ਼ ਜਾਣਕਾਰੀ ਸੀ, ਸਗੋਂ ੳੁਨ੍ਹਾਂ ਨੇ ੲਿਸ ਮੁਤੱਲਕ ਖ਼ਤੋ-ਖ਼ਿਤਾਬਤ ਵੀ ਕੀਤੀ। ਗ੍ਰਹਿ ਵਿਭਾਗ ਨੇ ਬੀਤੀ 15 ਅਪਰੈਲ ਨੂੰ ੲਿਕ ਪੱਤਰ, ਮੀਮੋ ਨੰ. 4/41/2015- 4ਜੀ3 ਲੁਧਿਅਾਣਾ ਦੇ ਡੀਅਾੲੀਜੀ ਜੀ.ਅੈਸ. ਢਿੱਲੋਂ ਨੂੰ ਭੇਜ ਕੇ ਪਿੰਕੀ ਦੀ ਅਪੀਲ ਬਾਰੇ ਟਿੱਪਣੀ ਲੲੀ ਅਾਖਿਅਾ ਸੀ। ੲਿਸ ਵਿੱਚ ਪਿੰਕੀ ਦਾ ਬੈਲਟ ਨੰਬਰ ਤੇ ੳੁਸ ਦਾ ਚੰਡੀਗਡ਼੍ਹ ਵਿਚਲਾ ਸਿਰਨਾਵਾਂ ਵੀ ਲਿਖਿਅਾ ਸੀ।
Watch Video:
“Killer” Cop speaks out | Journalist Kanwar Sandhu talks to Gurmeet Pinky

ਫਿਰ ਡੀਜੀਪੀ ਦਫ਼ਤਰ ਨੇ 23 ਅਪਰੈਲ ਨੂੰ ਅਾੲੀਜੀ ਜਲੰਧਰ ਨੂੰ ਭੇਜੀ ਚਿੱਠੀ ਰਾਹੀਂ ਪਿੰਕੀ ਦੀ ਅਪੀਲ ਬਾਰੇ ਪੈਰਾ-ਵਾਰ ਰਿਪੋਰਟ ਅਤੇ ਟਿੱਪਣੀ ਦੇ ਨਾਲ ਹੀ ੳੁਸ ਦੀ ਪੇਸ਼ੇਵਰ ਸਮਰੱਥਾ ਤੇ ਸਰਵਿਸ ਰਿਕਾਰਡ ਦੇ ਵੇਰਵੇ ਮੰਗੇ ਸਨ।
ਡੀਜੀਪੀ ਦਫ਼ਤਰ ਵੱਲੋਂ ਯਕੀਨਨ ੲਿਹ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ, ਕਿਉਂਕਿ ੲਿਸ ਨੇ ਡੀਅਾੲੀਜੀ ਲੁਧਿਅਾਣਾ ਨੂੰ ਅਾਪਣੀ ਰਿਪੋਰਟ 10 ਦਿਨਾਂ ਵਿੱਚ ਦੇਣ ਲੲੀ ਕਿਹਾ ਸੀ। ੲਿਸ ਨੇ ੲਿਹ ਵੀ ਪੁੱਛਿਅਾ ਸੀ ਕਿ ਕੀ ਪਿੰਕੀ ਨੇ ਪਹਿਲਾਂ ਵੀ ਕੋੲੀ ਅਪੀਲ ਕੀਤੀ ਸੀ।
ਦੱਸਣਯੋਗ ਹੈ ਕਿ ੲਿਹ ਜਾਣਕਾਰੀ ੲਿਸ ਮਾਮਲੇ ੳੁਤੇ ਪੰਜਾਬ ਸਰਕਾਰ ਤੇ ਪੁਲੀਸ ਵੱਲੋਂ ਮੀਡੀਅਾ ਵਿੱਚ ਲੲੇ ਗੲੇ ਸਟੈਂਡ ਦੇ ੳੁਲਟ ਹੈ। ੲੇਡੀਜੀਪੀ- ੲਿੰਟੈਲੀਜੈਂਸ ਹਰਦੀਪ ਢਿੱਲੋਂ, ਜਿਨ੍ਹਾਂ ਨੂੰ ਮਾਮਲੇ ਦਾ ਪਹਿਲਾਂ ਪਤਾ ਲਾੳੁਣ ਦਾ ਸਿਹਰਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਗ੍ਰਹਿ ਤੇ ਨਿਅਾਂ ਵਿਭਾਗ ਦੇ ਸਕੱਤਰ ਨੇ ‘ਟ੍ਰਿਬਿੳੂਨ’ ਕੋਲ ੲਿਹੋ ਦਾਅਵਾ ਕੀਤਾ ਸੀ ਕਿ ੳੁਨ੍ਹਾਂ ਨੂੰ ਕੇਸ ਬਾਰੇ ਪਹਿਲਾਂ ਨਹੀਂ ਸੀ ਪਤਾ। ੳੁਨ੍ਹਾਂ ੳੁਦੋਂ ੲਿਹੋ ਕਿਹਾ ਸੀ, ‘‘ੲਿਸ ਫਾੲੀਲ ਨਾਲ ਹੇਠਲੇ ਪੱਧਰ ੳੁਤੇ ਹੀ ਸਿੱਝਿਅਾ ਗਿਅਾ।’’ ਖ਼ਬਰਾਂ ਮੁਤਾਬਕ ਅਾੲੀਜੀ ਜਲੰਧਰ ਤੇ ਸੀਨੀਅਰ ਅਫ਼ਸਰਾਂ ਨੇ ਦਾਅਵਾ ਕੀਤਾ ਸੀ ਕਿ ੳੁਨ੍ਹਾਂ ਨੂੰ ੲਿਸ ਮਾਮਲੇ ਦੀ ਜਾਣਕਾਰੀ 20 ਮੲੀ ਨੂੰ ਹੀ ਮਿਲੀ ਸੀ।
ੲਿਸ ਸਬੰਧੀ ਟਿੱਪਣੀ ਲੲੀ ਡੀਜੀਪੀ ਸੁਮੇਧ ਸੈਣੀ ਨਾਲ ਸੰਪਰਕ ਨਹੀਂ ਹੋ ਸਕਿਅਾ। ੲੇਡੀਜੀਪੀ ਸ੍ਰੀ ਢਿੱਲੋਂ, ਜਿਨ੍ਹਾਂ ਨੂੰ ਰਿਪੋਰਟ ਮੁਤਾਬਕ ਬਹਾਲੀ ਬਾਰੇ ਪਹਿਲਾਂ ਪਤਾ ਲੱਗਿਅਾ, ਨੇ ਕਿਹਾ ਕਿ ੳੁਨ੍ਹਾਂ ਨੂੰ ਜਿਉਂ ਹੀ ਮਾਮਲੇ ਦਾ ਪਤਾ ਲੱਗਿਅਾ ੳੁਨ੍ਹਾਂ ਫ਼ੌਰੀ ਸੀਨੀਅਰ ਅਫ਼ਸਰਾਂ ਨੂੰ ਦੱਸ ਦਿੱਤਾ ਸੀ। ੲਿਸ ਚਿੱਠੀ-ਪੱਤਰੀ ਬਾਰੇ ਪੁੱਛੇ ਜਾਣ ੳੁਤੇ ੳੁਨ੍ਹਾਂ ਕਿਹਾ, ‘‘ਜਿਸ ਖ਼ਤੋ-ਖ਼ਿਤਾਬਤ ਦੀ ਤੁਸੀਂ ਗੱਲ ਕਰ ਰਹੇ ਹੋ, ੳੁਸ ਦਾ ਮੇਰੇ ਦਫ਼ਤਰ ਨਾਲ ਕੋੲੀ ਵਾਸਤਾ ਨਹੀਂ ਹੈ।’’ ‘ਟ੍ਰਿਬਿੳੂਨ’ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ ਸਰਕਾਰ ਕੋਲ ਮੌਜੂਦਾ ਵਿਵਾਦ ਤੋਂ ਬਚਣ ਅਤੇ ਅਪੀਲ ਨੂੰ ਰੱਦ ਕਰਨ ਦੇ ਬਹੁਤ ਮੌਕੇ ਸਨ।
ਪਿੰਕੀ ਨੇ ਛੇ ਮਹੀਨੇ ਤੋਂ ਵੀ ਪਹਿਲਾਂ ਭਾਵ ਬੀਤੀ 15 ਨਵੰਬਰ ਨੂੰ ਡੀਅਾੲੀਜੀ ਲੁਧਿਅਾਣਾ ਨੂੰ ਅਪੀਲ ਕੀਤੀ ਸੀ, ਜਦੋਂਕਿ ਡੀਅਾੲੀਜੀ ਸ੍ਰੀ ਢਿੱਲੋਂ ਨੇ ੳੁਸ ਦੀ ਬਹਾਲੀ ਦੇ ਹੁਕਮ 16 ਮੲੀ ਨੂੰ ਕੀਤੇ। ੲਿਸ ਤੋਂ ਜਾਪਦਾ ਹੈ ਕਿ ਮਾਮਲੇ ਵਿੱਚ ਹਾਲੇ ਵੀ ਅਨੇਕਾਂ ਭੇਤ ਛੁਪੇ ਹਨ, ਜੋ ਬਾਹਰ ਅਾੳੁਣੇ ਬਾਕੀ ਹਨ।
ਬਹਾਲੀ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ: ਬਾਦਲ
ਜਲੰਧਰ/ਆਦਮਪੁਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਲੀਸ ਦੇ ਹੌਲਦਾਰ ਪਿੰਕੀ ਦੀ ਬਹਾਲੀ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਇਹ ਸਾਰਾ ਕੁਝ ਹੇਠਲੇ ਪੱਧਰ ’ਤੇ ਹੀ ਹੋਇਆ ਸੀ। ਹੁਣ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਰਹੇ ਹਨ।
ਉਹ ਅੱਜ ਇੱਥੇ ਖਿਆਲਾ ਪਿੰਡ ’ਚ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਬਕਾ ਪੁਲੀਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਦੀ ਬਹਾਲੀ ਦੇ ਮਾਮਲੇ ’ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕਈ ਵਾਰ ਜਨਤਕ ਤੌਰ ’ਤੇ ਇਹ ਦਾਅਵੇ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਤਾਂ ਸੂਬੇ ’ਚ ਕੀੜੀ ਤੁਰੀ ਜਾਂਦੀ ਬਾਰੇ ਤੱਕ ਦੀਆਂ ਸਾਰੀਆਂ ਖ਼ਬਰਾਂ ਹੁੰਦੀਆਂ ਹਨ ਪਰ ਅੱਜ ਜਦੋਂ ਵਿਵਾਦਤ ਪੁਲੀਸ ਮੁਲਾਜ਼ਮ ਪਿੰਕੀ ਦੇ ਮਾਮਲੇ ’ਚ ਸੂਬੇ ਦੇ ਗ੍ਰਹਿ ਮੰਤਰੀ ਨੂੰ ਇਸ ਦੀ ਜਾਣਕਾਰੀ ਹੋਣ ਬਾਰੇ ਸਵਾਲ ਪੁੱਛਿਆ ਤਾਂ ਸ੍ਰੀ ਬਾਦਲ ਨੇ ਕਿਹਾ ਉਹ ਇਹ ਗੱਲ ਵੀ ਨਹੀਂ ਜਾਣਦੇ ਕਿ ਗ੍ਰਹਿ ਮੰਤਰੀ ਇਸ ਸਾਰੀ ਗੱਲ ਤੋਂ ਵਾਕਿਫ਼ ਵੀ ਸਨ ਕਿ ਨਹੀਂ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਕਾਨੂੰਨ ਇਸ ਮਾਮਲੇ ਵਿੱਚ ਆਪਣਾ ਕੰਮ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪਿੰਕੀ ਦੇ ਮਾਮਲੇ ’ਚ ਤੁਸੀਂ ਫਿਕਰ ਨਾ ਕਰੋ।
ਦੱਸਣਯੋਗ ਹੈ ਕਿ ਸਰਕਾਰ ਨੇ ਬਹਾਲੀ ਦੇ ਹੁਕਮਾਂ ਨੂੰ ਅੱਧੀ ਰਾਤ ਨੂੰ ਖ਼ਾਰਜ ਕਰ ਦਿੱਤਾ ਸੀ।
ਧੰਨਵਾਦ ਸਾਹਿਤ “ਪੰਜਾਬੀ ਟ੍ਰਿਬਿਊਨ” ਵਿੱਚੋਂ