ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੁੱਕਰਵਾਰ (7 ਅਕਤੂਬਰ) ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਸਰਹੱਦੀ ਪਿੰਡ ਖਾਲੀ ਕਰਵਾਉਣ ਦਾ ਹੁਕਮ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੇ “ਸਰਜੀਕਲ ਸਟ੍ਰਾਇਕ” ਦੇ ਦਾਅਵਿਆਂ ਤੋਂ ਬਾਅਦ 26-27 ਸਤੰਬਰ ਨੂੰ ਪੰਜਾਬ ਦੇ ਸਰਹੱਦੀ ਪਿੰਡ 10 ਕਿਲੋਮੀਟਰ ਤਕ ਖਾਲੀ ਕਰਵਾ ਲਏ ਗਏ ਸਨ।
ਸੁਖਬੀਰ ਬਾਦਲ ਨੇ ਕਿਹਾ, “ਜੈਸਲਮੇਰ ਵਿਖੇ ਹੋਈ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਫੈਸਲਾ ਲਿਆ।”

ਜ਼ਿਕਰਯੋਗ ਹੈ ਕਿ ਭਾਰਤ ਦੇ ਪਿੰਡ ਖਾਲੀ ਕਰਵਾਉਣ ਦੇ ਫੈਸਲੇ ਦੀ ਚੁਫੇਰਿਉਂ ਸਖਤ ਨਿੰਦਾ ਹੋਈ ਸੀ। ਕਿਉਂਕ ਗੁਜਰਾਤ ਅਤੇ ਰਾਜਸਥਾਨ ਦੇ ਪਿੰਡਾਂ ਨੂੰ ਪੰਜਾਬ ਵਾਂਗ ਖਾਲੀ ਨਹੀਂ ਕਰਵਾਇਆ ਗਿਆ ਸੀ ਜਦਕਿ ਪੰਜਾਬ ਨਾਲੋਂ ਜ਼ਿਆਦਾ ਸਰਹੱਦ ਗੁਜਰਾਤ ਅਤੇ ਰਾਜਸਥਾਨ ਦੀ ਪਾਕਿਸਤਾਨ ਨਾਲ ਲਗਦੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਸਰਹੱਦੀ ਪੱਟੀ ਦੇ ਬੇਘਰ ਹੋਏ ਲੋਕਾਂ ਸਾਹਮਣੇ ਬਾਦਲ ਨੇ ਛੇੜਿਆ ਦੇਸ਼ ਭਗਤੀ ਦਾ ਰਾਗ …
ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਨ ਦੇ ਹੁਕਮ …