Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਨਾਨਕ ਸ਼ਾਹ ਫਕੀਰ” ਦਾ ਨਿਰਮਾਤਾ ਹਰਿਦਰ ਸਿੱਕਾ ਝੂਠ ਦਾ ਵਪਾਰੀ: ਯੁਨਾਇਟਡ ਖਾਲਸਾ ਦਲ

“ਨਾਨਕ ਸ਼ਾਹ ਫਕੀਰ” ਦਾ ਨਿਰਮਾਤਾ ਹਰਿਦਰ ਸਿੱਕਾ ਝੂਠ ਦਾ ਵਪਾਰੀ: ਯੁਨਾਇਟਡ ਖਾਲਸਾ ਦਲ

ਲੰਡਨ: ਯੁਨਾਇਟਡ ਖਾਲਸਾ ਦਲ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਿੱਖ ਸਿਧਾਂਤਾਂ, ਸਿੱਖੀ ਦੇ ਪਵਿੱਤਰ ਅਕਸ ਅਤੇ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੀ ਫਿਲਮ “ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਹਰਿੰਦਰ ਸਿੱਕਾ ਵਲੋਂ ਹੁਣ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ। ਯੁਨਾਇਟਡ ਖਾਲਸਾ ਦਲ ਵਲੋਂ ਕਿਹਾ ਗਿਆ ਹੈ ਕਿ ਆਪਣੀ ਯੂ. ਕੇ. ਫੇਰੀ ਦੌਰਾਨ ਉਸ ਨੇ ਇਹ ਪ੍ਰਚਾਰਨਾ ਅਰੰਭ ਕਰ ਦਿੱਤਾ ਕਿ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹ ਫਿਲਮ ਦੇਖ ਕੇ ਮੰਨਜੂਰੀ ਦਿੱਤੀ ਹੈ ਜਦਕਿ ਖੁਦ ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਦੇ ਸਹਾਇਕ ਵਲੋਂ ਲਾਈਵ ਫੋਨ ਕਰ ਕਾਲ ਦੌਰਾਨ ਇਸ ਦਾ ਸਖਤ ਖੰਡਨ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਗੁਰੂ ਨਾਨਕ ਦੇਵ ਜੀ ,ਬੇਬੇ ਨਾਨਕੀ ਅਤੇ ਭਾਈ ਮਰਦਾਨਾ ਜੀ ਬਾਰੇ ਦ੍ਰਿਸ਼ ਕੱਟਣ ਲਈ ਆਖਿਆ ਸੀ ।ਜਿਸ ਤੋਂ ਹੁਣ ਇਹ ਮੁਕਰ ਰਿਹਾ ਹੈ ਅਤੇ ਇਹ ਪ੍ਰਚਾਰ ਕਰ ਰਿਹਾ ਹੈ ਕਿ ਇਹ ਕੰਪਿਊਟਰ ਦੁਆਰਾ ਤਿਆਰ ਕੀਤੇ ਗਏ ਹਨ। ਹਰਿੰਦਰ ਸਿੱਕਾ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਉਸ ਨੇ ਸੱਤ ਰਾਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਚ ਜੀ ਨਾਲ ਸੁਪਨੇ ਵਿੱਚ ਗੁਜ਼ਾਰੀਆਂ ਹਨ ਅਤੇ ਜਿਸ ਦੌਰਾਨ ਉਸ ਨੂੰ ਫਿਲਮ ਬਣਾਉਣ ਲਈ ਜਾਣਕਾਰੀ ਪ੍ਰਾਪਤ ਹੋਈ ਹੈ।

Harinder Sikka Money Mantraਯੂਨਾਈਟਿਡ ਖਾਲਸਾ ਦਲ ਯੂ.ਕੇ. ਜਨਰਲ ਸਕੱਤਰ ਸ੍ਰ. ਲਵਸਿੰਦਰ ਸਿੰਘ ਡੱਲੇਵਾਲ ਵਲੋਂ ਅਜੀਤ ਨਾਲ ਗੱਲਬਾਤ ਦੌਰਾਨ ਸਵਾਲ ਉਠਾਇਆ ਗਿਆ ਕਿ ਕੀ ਗੁਰੂ ਸਾਹਿਬ ਨੇ ਹਰਿੰਦਰ ਸਿੱਕੇ ਨੂੰ ਇਸ ਨਹੀਂ ਦੱਸਿਆ ਕਿ ਅਸੀਂ ਜਿਹੜੀ ਮਰਿਆਦਾ ਦਸਵੇਂ ਜਾਮੇ ਵਿੱਚ ਨੀਯਤ ਕੀਤੀ ਹੈ ਉਹ ਹਰ ਸਿੱਖ ਵਾਸਤੇ ਬੇਹੱਦ ਜਰੂਰੀ ਹੈ । ਕੀ ਇਹ ਵਿਆਕਤੀ ਜਿਹੜਾ ਆਪਣੇ ਨਾਮ ਨਾਲ ਸਿੰਘ ਸ਼ਬਦ ਵੀ ਨਹੀਂ ਲਗਾਉਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਦਰਸਾਈ ਮਰਿਆਦਾ ਦਾ ਧਾਰਨੀ ਹੈ? ਕੀ ਸੱਤ ਰਾਤਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਇਹ ਨਹੀਂ ਦੱਸਿਆ ਕਿ ਕੁਦਰਤ ਦੀ ਰਜ਼ਾ ਵਿੱਚ ਦਖਲ ਅੰਦਾਜ਼ੀ ਨਹੀਂ ਕਰੀਦੀ ਇਸ ਕਰਕੇ ਮੂੰਹ ਕਾਲਾ ਨਹੀਂ ਕਰੀਦਾ?

ਉਨ੍ਹਾਂ ਕਿਹਾ ਕਿ ਦਰਅਸਲ ਇਹ ਵਿਆਕਤੀ ਭਾਰਤ ਸਰਕਾਰ ਦਾ ਦੁੱਮਛੱਲਾ ਹੈ । ਜਿਸ ਦਾ ਇੱਕੋ ਇੱਕ ਮਕਸਦ ਗੁਰੂ ਸਹਿਬਾਨ ਦੀ ਐਕਟਿੰਗ ਕਰਕੇ ਉਹਨਾਂ ਨੂੰ ਦੁਸਿਹਰੇ ਦੀਆਂ ਝਾਕੀਆਂ ਦੇ ਪੱਧਰ ਤੇ ਲਿਜਾਣਾ ਹੈ ।ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸਿੱਖ ਕੌਮ ਦੇ ਜ਼ਜ਼ਬਾਤਾਂ ਨਾਲ ਖੇਡ ਰਹੇ ਇਸ ਵਿਆਕਤੀ ਨੇ ਅਗਰ ਆਪਣੀ ਫਿਲਮ ਵਿੱਚੋਂ ਗੁਰੂ ਨਾਨਕ ਦੇਵ ਜੀ।ਬੇਬੇ ਨਾਨਕੀ ਜੀ ਅਤੇ ਭਾਈ ਮਰਦਾਨਾ ਜੀ ਦੇ ਦ੍ਰਿਸ਼ ਨਾ ਕੱਟੇ ਤਾਂ ਸਿੱਖ ਕੌਮ ਇਸ ਨੂੰ ਮੁੱਖ ਮੁਜਿਰਮਾਂ ਦੀ ਕਤਾਰ ਵਿੱਚ ਖੜਾ ਪੰਥ ਦੋਖੀ ਸਮਝੇਗੀ ਅਤੇ ਇਸ ਖਿਲਾਫ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ
ਸੰਘਰਸ਼ਸ਼ੀਲ ਕੌਮਾਂ ਦੇ ਮੁਜਾਹਿਰੇ ਨੂੰ ਸੰਬੋਧਨ ਕਰਦਿਆਂ ਬਰਤਾਨੀ ਪਾਰਲੀਮੈਂਟ ਦੇ 'ਹਾਉਸ ਆਫ ਲਾਡਰਜ਼" ਸਦਨ ਦੇ ਮੈਂਬਰ ਲਾਰਡ ਨਜ਼ੀਰ ਨੇ ਕਿਹਾ ਕਿ ਦੁਨੀਆ-ਭਰ ਦੀ ਹਰ ਕੌਮ ਨੂੰ ਸੁਯੰਕਤ-ਰਾਸ਼ਟਰ ਦੇ ਮੁਢਲੇ ਅਸੂਲਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: