11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ। ਇਹ ਕਦਮ ਪੰਜਾਬ ਦੀ ਸਿੱਖ ਰਾਜਨੀਤੀ ਵਿੱਚ ਵਧ ਰਹੀ ਧੜੇਬੰਦੀ ਦੇ ਰੁਝਾਨ ਦੀ ਪੁਸ਼ਟੀ ਕਰਦਾ ਹੈ।
ਕੁਝ ਮਹੀਨੇ ਪਹਿਲਾਂ, ਜਨਵਰੀ ਵਿੱਚ, ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਸਮਰਥਕਾਂ ਨੇ ਮੁਕਤਸਰ ਵਿੱਚ ਆਪਣਾ ਵੱਖਰਾ ਅਕਾਲੀ ਦਲ ਸ਼ੁਰੂ ਕੀਤਾ ਸੀ। ਇਸੇ ਦੌਰਾਨ, ਬਾਦਲ ਪਰਿਵਾਰ ਦੀ ਅਗਵਾਈ ਵਾਲੇ ਧੜੇ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਪਣੇ ਢਾਂਚੇ ਦਾ ਪੁਨਰਗਠਨ ਕੀਤਾ ਹੈ।
ਇਸ ਗੰਭੀਰ ਚਰਚਾ ਵਿੱਚ, ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਹੇਠਲੇ ਮੁੱਦਿਆਂ ‘ਤੇ ਗੱਲ ਕੀਤੀ ਹੈ:
- ਵੋਟਾਂ ਵਾਲੀਆਂ ਨਵੀਂਆਂ ਸਿੱਖ ਪਾਰਟਆਂ ਦੇ ਗਠਨ ਨਾਲ ਪੰਜਾਬ ਦੀ ਸਿੱਖ ਰਾਜਨੀਤੀ ‘ਤੇ ਕੀ ਅਸਰ ਪਵੇਗਾ?
- ਸਿੱਖ ਰਾਜਨੀਤੀ ਖੰਡਨ ਦੇ ਰਸਤੇ ‘ਤੇ ਅੱਗੇ ਕਿਉਂ ਵੱਧ ਰਹੀ ਹੈ?
- ਇਨ੍ਹਾਂ ਕਦਮਾਂ ਦੇ ਸੰਭਾਵੀ ਨਤੀਜੇ ਕੀ ਹੋਣਗੇ ਅਤੇ ਇਹ ਸਿੱਖ ਸੰਸਥਾਵਾਂ ਅਤੇ ਪੰਜਾਬ ਦੀ ਸਿੱਖ ਵੋਟਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਨਗੇ?
- ਕੀ ਕੇਵਲ ਅਗਵਾਈ ਬਦਲਣ ਨਾਲ ਸਿੱਖ ਵੋਟ ਰਾਜਨੀਤੀ ਮੌਜੂਦਾ ਸੰਕਟ ਤੋਂ ਬਾਹਰ ਆ ਸਕਦੀ ਹੈ?
ਇਹ ਕਦਮ ਸੰਕਟ ਦੇ ਡੂੰਘੇ ਅਤੇ ਮੂਲ ਕਾਰਨਾਂ ਨੂੰ ਹੱਲ ਕਰਨ ਵਿੱਚ ਕਿਉਂ ਨਾਕਾਮ ਹਨ?