ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ "ਸ਼੍ਰੋਮਣੀ ਅਕਾਲੀ ਦਲ" ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਪਰਮਜੀਤ ਸਿੰਘ ਗਾਜੀ ਨੇ ਸੰਗਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਨਿਗਾਰ ਤੱਕ ਜਾਣ ਦੇ ਬਾਰੇ ਆਪਣੇ ਵਿਚਾਰ ਰੱਖੇ।