ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ “ਸ਼੍ਰੋਮਣੀ ਅਕਾਲੀ ਦਲ” ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਪਰਮਜੀਤ ਸਿੰਘ ਗਾਜੀ ਨੇ ਸੰਗਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਨਿਗਾਰ ਤੱਕ ਜਾਣ ਦੇ ਬਾਰੇ ਆਪਣੇ ਵਿਚਾਰ ਰੱਖੇ। ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਦਲ “ਅਕਾਲੀ ਦਲ” ਦੇ ਨਾਮ ਦੇ ਉੱਤੇ ਸੈਂਟਰ ਸਰਕਾਰ ਦੇ ਅਧੀਨ ਹੋ ਕੇ ਕੰਮ ਕਰੇਗਾ ਤਾਂ ਉਹ ਕੇਵਲ ਪੰਜਾਬ ਅਤੇ ਖੇਤਰੀ ਮਸਲੇ ਹੱਲ ਕਰਾ ਸਕਦਾ ਹੈ; ਸਿੱਖਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ। ਸਿੱਖਾਂ ਦੇ ਧਾਰਮਿਕ ਸਥਾਨ ਅਤੇ ਤਖਤਾਂ ਦਾ ਰੱਖ ਰਖਾਵ ਅਤੇ ਸੇਵਾ ਸੰਭਾਲ ਕੇਵਲ ਤੇ ਕੇਵਲ ਨਿਰਸਵਾਰਥ ਅਕਾਲੀ ਜਥੇ ਹੀ ਕਰ ਸਕਦੇ ਹਨ। ਜਿਨਾਂ ਨੂੰ ਨਾ ਜੇਲਾਂ ਦਾ ਡਰ ਹੋਵੇ, ਨਾ ਕਾਲੇ ਪਾਣੀਆਂ ਦਾ ਅਤੇ ਨਾ ਹੀ ਫਾਂਸੀ ਦੇ ਤਖ਼ਤਿਆਂ ਦਾ। ਉਹਨਾਂ ਨੇ ਆਪਣੇ ਵਖਿਆਨ ਵਿੱਚ ਬਹੁਤ ਕੁਝ ਸਪਸ਼ਟ ਕੀਤਾ। ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝਾ ਕਰੋ।