ਅੰਮ੍ਰਿਤਸਰ( 13 ਜੂਨ 2014): ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਿਸ ਨੇ ਖਾੜਕੂਵਾਦ ਦੌਰਾਨ ਸਰਗਰਮ ਰਹੇ ਭਿੰਡਰਾਂਵਾਲਾ ਟਾਇਗਰ ਫੋਰਸ ਦੇ ਇੱਕ ਸਾਬਕਾ ਖਾੜਕੂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਸਿਟੀ ਪੁਲਿਸ ਅਨੁਸਾਰ ਉਸਨੂੰ 12 ਜੂਨ ਨੂੰ ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
“ਜ਼ੀ ਨਿਊਜ਼” ਦੀ ਰਿਪੋਰਟ ਅਨੁਸਾਰ ਪੰਜਾਬ ਪੁਲਿਸ ਦੇ ਐਂਟੀ ਨਾਰਕੋਟਿਕਸ ਦੇ ਸਪੈਸ਼ਲ ਸੈੱਲ ਨੇ ਖਾੜਕੂ ਹਰਦਿਆਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਦਾਅਵੇ ਅਨੁਸਾਰ ਖਾੜਕੂ ਹਰਦਿਆਲ ੰਿਸੰਘ ਮਸ਼ਹੂਰ ਖਾੜਕੂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਨੇੜਲਾ ਸਾਥੀ ਰਿਹਾ ਹੈ।
“ਜ਼ੀ ਨਿਊਜ਼” ਨੇ ਐਡੀਸ਼ਨਲ ਆਈ. ਜੀ ਅਸ਼ਵਨੀ ਕੁਮਾਰ ਦੇ ਹਵਾਲੇ ਨਾਲ ਕਿਹਾ ਕਿ ਹਰਦਿਆਲ ਸਿੰਘ ਨੂੰ 1997 ਵਿੱਚ ਇੱਕ ਅਦਾਲਤ ਵੱਲੋਂ ਤੀਹਰੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।2005 ਤੱਕ ਉਹ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ‘ਤੇ ਬਾਹਰ ਰਿਹਾ ਪਰ ਬਾਅਦ ਵਿੱਚ ਉਹ ਭਗੌੜਾ ਹੋ ਗਿਆ ਸੀ।