Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰੱਦ ਕੀਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿੱਖ ਸੰਗਤ ਨੂੰ ਬਾਰ-ਬਾਰ ਧੋਖਾ ਦੇ ਰਹੇ ਹਨ: ਦਲ ਖ਼ਾਲਸਾ

ਰੱਦ ਕੀਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿੱਖ ਸੰਗਤ ਨੂੰ ਬਾਰ-ਬਾਰ ਧੋਖਾ ਦੇ ਰਹੇ ਹਨ: ਦਲ ਖ਼ਾਲਸਾ

ਵਿਵਾਦਿਤ ਜਥੇਦਾਰ ਆਪ ਹੀ ਅਹੁਦੇ ਛੱਡਣ ਨਹੀਂ ਤਾਂ ਸੰਗਤ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

ਅੰਮ੍ਰਿਤਸਰ: ਸਿੱਖ ਸੰਗਤ ਨੂੰ ਬਾਰ-ਬਾਰ ਗੁੰਮਰਾਹ ਕਰਨ ਅਤੇ ਧੋਖਾ ਦੇਣ ਲਈ ਦਲ ਖ਼ਾਲਸਾ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਅਜਿਹੇ ਸਿਧਾਂਤਾਂ ਤੋਂ ਥਿੜਕੇ ਵਿਅਕਤੀਆਂ ਤੋਂ ਮੁਕਤ ਕਰਾਉਣ ਦਾ ਸਮਾਂ ਆ ਗਿਆ ਹੈ।

ਪੰਥਕ ਜਥੇਬੰਦੀ ਨੇ ਮੁੜ ਦੁਹਰਾਇਆ ਕਿ ਡੇਰਾ ਸਿਰਸਾ ਵਿਰੁੱਧ ਅਕਾਲ ਤਖਤ ਸਾਹਿਬ ਦਾ 17 ਅਤੇ 20 ਮਈ 2007 ਦਾ ਹੁਕਮਨਾਮਾ ਬਰਕਰਾਰ ਹੈ ਅਤੇ ਨਾਲ-ਨਾਲ ਹੀ ਪੰਜ ਪਿਆਰਿਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਇਹਨਾਂ ਜਥੇਦਾਰਾਂ ਦੇ ਬਾਈਕਾਟ ਦਾ ਦਿੱਤਾ ਸੱਦਾ ਵੀ ਬਰਕਰਾਰ ਹੈ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਦੇ ਉਸ ਬਿਆਨ ਜਿਸ ਵਿਚ ਉਹਨਾਂ ਕਿਹਾ ਹੈ ਕਿ ਡੇਰਾ ਸਿਰਸਾ ਖਿਲਾਫ ਜਾਰੀ ਹੋਇਆ ਹੁਕਮਨਾਮਾ ਬਰਕਰਾਰ ਹੈ ਅਤੇ ਵੋਟਾਂ ਲੈਣ ਲਈ ਡੇਰੇ ਗਏ ਅਕਾਲੀ ਉਮੀਦਵਾਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿੱਖ ਸੰਗਤਾਂ ਵਲੋਂ ਰੱਦ ਕੀਤੇ ਜਾ ਚੁੱਕੇ ਇਹਨਾਂ ਬੇਅਸੂਲੇ ਜਥੇਦਾਰਾਂ ਨੇ ਸ਼ਰਮ ਤਿਆਗ ਦਿੱਤੀ ਹੈ।

(ਫਾਈਲ ਫੋਟੋ)
(ਫਾਈਲ ਫੋਟੋ)

ਉਹਨਾਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਅਕਾਲੀ ਉਮੀਦਵਾਰਾਂ ਵਲੋਂ ਕੀਤੇ ਗਏ ਹੁਕਮਨਾਮੇ ਦੀ ਉਲੰਘਣਾ ਦੇ 72 ਘੰਟਿਆਂ ਤੱਕ ਇਹ ਜਥੇਦਾਰ ਚੁੱਪ ਰਹੇ ਅਤੇ ਜਿਵੇਂ ਹੀ ਵੋਟਾਂ ਪੈਣ ਦਾ ਸਮਾਂ ਖਤਮ ਹੋਇਆ, ਇਹਨਾਂ ਨੇ ਆਪਣਾ ਮੂੰਹ ਖੋਲ ਦਿੱਤਾ।”

ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਜਾਂਚ ਅਤੇ ਕਾਰਵਾਈ ਕਰਨ ਦੀ ਬਿਆਨਬਾਜ਼ੀ ਹੁਣ ਇੱਕ ਛਲਾਵੇ ਤੋਂ ਵੱਧ ਕੁਝ ਨਹੀਂ। ਉਹਨਾਂ ਕਿਹਾ ਕਿ ਸਭ ਪਾਸਿਆਂ ਤੋਂ ਮਿਲ ਰਹੇ ਸੰਕੇਤ ਦਸਦੇ ਹਨ ਕਿ ਬਾਦਲਾਂ ਨੂੰ ਉਹਨਾਂ ਦੇ ਗਲਤ ਅਤੇ ਧਰਮ ਦੇ ਉਲਟ ਕਾ ਜੇ ਕੀਤੇ ਕੰਮਾਂ ਲਈ ਸਿੱਖਾਂ ਨੇ ਸਬਕ ਸਿਖਾ ਦਿੱਤਾ ਹੈ।

ਉਹਨਾਂ ਸਖਤ ਟਿਪਣੀ ਕਰਦਿਆਂ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਅਤੇ ਉਹਨਾਂ ਦੇ ਦੋ ਸਾਥੀ ਅਕਾਲੀ ਸਰਕਾਰ ਵਲੋਂ ਦਿੱਤੀ ਸੁਰੱਖਿਆ ਛੱਤਰੀ ਕਾਰਨ ਹੀ ਸੰਗਤ ਦੇ ਰੋਹ ਤੋਂ ਬਚੇ ਆ ਰਹੇ ਹਨ। ਉਹਨਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ “ਅਕਾਲੀ ਦਲ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ, ਜੇ ਇਹਨਾਂ ਜਥੇਦਾਰਾਂ ਨੇ 11 ਤੱਕ ਖੁਦ ਅਹੁਦੇ ਨਹੀਂ ਛੱਡੇ ਤਾਂ ਇਹਨਾਂ ਨੂੰ ਸੰਗਤ ਦੇ ਰੋਹ ਅਤੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ।”

ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਉਣ ਦਾ ਦੋਸ਼ੀ ਦਸਦਿਆਂ ਉਹਨਾਂ ਕਿਹਾ ਕਿ ਗੁਰਬਚਨ ਸਿੰਘ ਨੇ ਸਿਰਫ ਆਪਣੀ ਹੀ ਇੱਜ਼ਤ ਨੂੰ ਨਹੀਂ ਰੋਲਿਆ ਸਗੋਂ ਉਸ ਅਹੁਦੇ ਦੀ ਸ਼ਾਨ ਨੂੰ ਵੀ ਢਾਹ ਲਾਈ ਹੈ ਜਿਸ ਉੱਤੇ ਉਹ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਗਲਤ ਫੈਸਲੇ ਤੋਂ ਬਾਅਦ ਵੀ ਅਨੈਤਿਕ ਤੌਰ ‘ਤੇ ਜਬਰੀ ਬੈਠੇ ਹੋਏ ਹਨ। ਉਹਨਾਂ ਕਿਹਾ, “ਜਥੇਦਾਰਾਂ ਤੋਂ ਬਾਅਦ ਅਕਾਲੀ ਵੀ ਆਪਣੀ ਸ਼ਾਖ ਗੁਆ ਚੁੱਕੇ ਹਨ”।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Rejected by Panth Giani Gurbachan Singh is Repeatedly Deceiving Sikh Sangat: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ
ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ "ਸ਼੍ਰੋਮਣੀ ਅਕਾਲੀ ਦਲ" ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: