ਮੈਲਬੌਰਨ/ਬਿ੍ਸਬੇਨ (10 ਫਰਵਰੀ, 2015): ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਨੇ ਅਜਿਹਾ ਕੋਈ ਖੇਤਰ ਨਹੀ ਜਿਸ ਵਿੱਚ ਆਪਣੀ ਯੋਗਤਾ ਦਾ ਲੋਹਾ ਨਾ ਮਨਵਾਇਆ ਹੋਵੇ। ਚਾਹੇ ਇਹ ਖੇਤਰ ਬਹਾਦਰੀ, ਵਿਗਿਆਨ, ਰਾਜਨੀਤ, ਕਾਰੋਬਾਰ ਜਾਂ ਕਲਾ ਦਾ ਹੋਵੇ ਸਿੱਖਾਂ ਨੇ ਹਰ ਖੇਤਰ ਵਿੱਚ ਨਾਂਅ ਕਮਾਇਆ ਹੈ। ਕਲਾ ਦੇ ਖੇਤਰ ਵਿੱਚ ਨਾ ਕਮਾਉਣ ਵਾਲਿਆਂ ਵਿੱਚ ਹੁਣ ਇੱਕ ਹੋਰ ਸਿੱਖ ਬੀਬੀ ਸੁਖਪ੍ਰੀਤ ਕੌਰ ਨੇ ਆਪਣੇ ਆਪ ਨੂੰ ਸ਼ਾਮਲ ਕੀਤਾ ਹੈ।

ਅਸਟਰੇਲੀਆ ਦੇ ਲੱਖਾਂ ਦੀ ਗਿਣਤੀ ਵਾਲੇ ਦਰਸ਼ਕਾਂ ਵਾਲੇ ਇੱਕ ਟੀਵੀ ਚੈਨਲ ਦੇ ਕਲਾ ਨੂੰ ਉਭਰਾਨ ਵਾਲੇ ਮੁਕਬਾਲੇ ਵਿੱਚ ਬੀਬੀ ਸੁਖਜੀਤ ਕੌਰ ਨੇ ਵਿਸ਼ੇਸ਼ ਥਾਂ ਬਣਾ ਲਈ।ਇਸ ਮੁਕਾਬਲੇ ਦਾ ਪੱਧਰ ਬਹੁਤ ਉੱਚਾ ਹੈ ਅਤੇ ਇਸ ਵਿੱਚ ਥਾਂ ਬਣਾਉਣੀ ਕੋਈ ਸੌਖਾ ਕੰਮ ਨਹੀਂ।
ਸਿੱਖ ਕੁੜੀ ਬੀਬੀ ਸੁਖਜੀਤ ਕੌਰ ਖ਼ਾਲਸਾ ਨੇ ਵਿਅੰਗਮਈ ਤਾਰੀਕੇ ਨਾਲ ਕਵਿਤਾ ਦੇ ਰੂਪ ‘ਚ ਨਸਲੀ ਵਿਤਕਰੇ ‘ਤੇ ਅਜਿਹੀ ਚੋਟ ਮਾਰੀ ਕਿ ਪ੍ਰੋਗਰਾਮ ਦੇ ਚਾਰੇ ਜੱਜਾਂ ਨੇ ਉਸ ਦੀ ਕਲਾ ‘ਤੇ ਤਾੜੀਆਂ ਮਾਰੀਆਂ ।
ਜੱਜਾਂ ਨੇ ਉਸ ਦੀ ਤਰੀਫ਼ ਕੀਤੀ ਅਤੇ ਇਸ ਟੇਲੈਂਟ ਸ਼ੋਅ ਦੀ ਅਗਲੀ ਕੜ੍ਹੀ ਲਈ ਚੁਣ ਲਿਆ ।ਇਸ ਸ਼ੋਅ ‘ਚ ਆਸਟ੍ਰੇਲੀਆ ਦੇ ਲੋਕਾਂ ਦੇ ਕਲਾਪੱਖੀ ਰੂਪ ਨੂੰ ਉਭਾਰਿਆ ਜਾਂਦਾ ਹੈ ।ਇਸ ‘ਚੋਂ ਜਿੱਤ ਹਾਸਲ ਕਰਨੀ ਕਾਫ਼ੀ ਮੁਸ਼ਕਿਲ ਕੰਮ ਹੈ ਪਰ ਸੁਖਜੀਤ ਕੌਰ ਨੇ ਜਿਸ ਢੰਗ ਨਾਲ ਇਹ ਕਵਿਤਾ ਪੇਸ਼ ਕੀਤੀ, ਉਸ ਦੀ ਉਸਤਿਤ ਕੀਤੇ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ ।
ਅੰਗਰੇਜ਼ੀ ‘ਚ ਕਵਿਤਾਵਾਂ ਲਿਖਣ ਦਾ ਉਸ ਨੂੰ ਕਾਫ਼ੀ ਪੁਰਾਣਾ ਸ਼ੌਕ ਸੀ ।ਉਸ ਨੇ ਕਿਹਾ ਕਿ ਉਹ ਸਿੱਖਾਂ ਦੀ ਧੀ ਹੈ ਅਤੇ ਉਸ ਦਾ ਧਰਮ ਸਿੱਖ ਹੈ ।ਪੰਜਾਬਣ ਹੋਣ ‘ਤੇ ਉਹ ਮਾਣ ਕਰਦੀ ਹੈ ।ਉਸ ਨੇ ਟੀ.ਵੀ. ਚੈਨਲ ਨੂੰ ਦੱਸਿਆ ਕਿ 1860 ਤੋਂ ਸਿੱਖ ਭਾਈਚਾਰਾ ਇਸ ਦੇਸ਼ ‘ਚ ਆਉਣਾ ਸ਼ੁਰੂ ਹੋਇਆ ਸੀ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਖ਼ਤ ਮਿਹਨਤਾਂ ਕਰ ਰਹੇ ਹਨ ।ਇਹ ਪਰਥ ਦੀ ਜੰਮਪਲ ਹੈ ।ਇਸ ਸ਼ੋਅ ‘ਚ ਪੰਜਾਬੀ ਕੁੜੀ ਦਾ ਆਉਣਾ ਅਤੇ ਜਿੱਤਣ ਦੀ ਕਾਫ਼ੀ ਚਰਚਾ ਹੈ ।
ਇਸ ਸਿੱਖ ਕੁੜੀ ਨੇ ਸਿੱਖਾਂ ਤੇ ਹੋਰਨਾਂ ਲੋਕਾਂ ‘ਤੇ ਹੁੰਦੇ ਨਸਲੀ ਹਮਲੇ, ਵਿਤਕਰੇ ‘ਤੇ ਆਪਣੀ ਕਵਿਤਾ ਰਾਹੀਂ ਕਰਾਰੀ ਚੋਟ ਮਾਰੀ, ਜੋ ਇੱਥੋਂ ਦੇ ਲੋਕਾਂ ਨੇ ਬਹੁਤ ਹੀ ਪਸੰਦ ਕੀਤੀ ।ਪਰਥ ਤੋਂ ਮੈਲਬੌਰਨ ਉਹ ਕੁਝ ਮਹੀਨੇ ਹੀ ਪਹਿਲਾਂ ਆਈ ਸੀ ।