
ਨਵੀਂ ਦਿੱਲੀ (26 ਸਤੰਬਰ, 2014): ਭਾਰਤ ਦੀ ਆਰਥਿਕ ਰਾਜਧਾਨੀ ਬੰਬਈ ਵਿੱਚ ਸੰਨ 1993 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਯਾਕੂਬ ਅਬਦੁਲ ਰੱਜ਼ਾਕ ਮੇਮਨ ਦੀ ਫਾਂਸੀ ‘ਤੇ ਭਾਰਤੀ ਸੁਪਰੀਮ ਕੋਰਟ ਨੇ ਇੱਕ ਵਾਰ ਰੋਕ ਲਾ ਦਿੱਤੀ ਹੈ।
ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਯਾਕੂਬ ਮੇਮਨ ਵੱਲੋਂ ਅਦਾਲਤ ਦੇ ਫੈਸਲੇ ਖਿਲਾਫ ਆਪਣੀ ਪੁਨਰਵਿਚਾਰ ਅਰਜ਼ੀ ਦੀ ਖੁੱਲੀ ਅਦਾਲਤ ‘ਚ ਸੁਣਵਾਈ ਕਰਵਾਉਣ ਲਈ ਗਈ ਪਾਈ ਗਈ ਅਰਜ਼ੀ ‘ਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।
ਜਸਟਿਸ ਟੀ. ਐਸ. ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ 2 ਜੂਨ ਦੇ ਮੇਮਨ ਦੀ ਫਾਂਸੀ ‘ਤੇ ਰੋਕ ਲਗਾਉਣ ਦੇ ਹੁਕਮਾਂ ਨੂੰ ਵਧਾਉਂਦਿਆਂ ਮਹਾਰਾਸ਼ਟਰ ਸਰਕਾਰ ਨੂੰ ਮੇਮਨ ਦੀ ਇਸ ਅਰਜ਼ੀ ‘ਤੇ ਜਵਾਬ ਦੇਣ ਨੂੰ ਕਿਹਾ ਹੈ।