ਲੁਧਿਆਣਾ (21 ਮਈ, 2015): ਬਦਨਾਮ ਪੁਲਸ ਕੈਟ ਅਤੇ ਇੰਸਪੈਕਟਰ ਗੁਰਮੀਤ ਪਿੰਕੀ ਜੋ ਕਿ ਲੁਧਿਆਣਾ ਦੇ ਬਹੁਚਰਚਿਤ ਅਵਤਾਰ ਸਿੰਘ ਗੋਲਾ ਕਤਲ ਕਾਂਡ ‘ਚ ਸਜ਼ਾ ਭੁਗਤ ਚੁੱਕਿਆ ਹੈ, ਨੂੰ ਪੰਜਾਬ ਪੁਲਿਸ ਦੇ ਨੂੰ ਫਤਿਹਗੜ੍ਹ ਪੁਲਿਸ ਜ਼ਿਲ੍ਹੇ ‘ਚ ਤਾ ਇਨਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਪੁਲਿਸ ਕੈਟ ਪਿੰਕੀ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦੀ ਵਿਸ਼ੇਸ਼ ਕ੍ਰਿਪਾ ਦ੍ਰਿਸ਼ਟੀ ਦਾ ਪਾਤਰ ਰਿਹਾ ਹੈ, ਜੋ ਕਿ ਖੁਦ ਵੀ 1980-90ਵਿਆਂ ਦੇ ਦੌਰ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਕਰਕੇ ਚਰਚਾ ਵਿੱਚ ਰਿਹਾ ਹੈ। ਪਹਿਲਾਂ ਵੀ ਇਸ ਮਾਮਲੇ ਨੂੰ ਲੈ ਕੇ ਪਿੰਕੀ ਚਰਚਾ ‘ਚ ਰਿਹਾ ਹੈ ।ਬੀਤੇ ਦਿਨ ਉਚ ਅਧਿਕਾਰੀਆਂ ਨੇ ਉਸ ਨੂੰ ਬਹਾਲ ਕਰਕੇ ਫਤਿਹਗੜ੍ਹ ਜ਼ਿਲ੍ਹੇ ‘ਚ ਤਾਇਨਾਤ ਕਰ ਦਿੱਤਾ ।
ਹੈਰਾਨੀ ਦੀ ਗੱਲ ਇਹ ਹੈ ਕਿ ਪਿੰਕੀ ਦੀ ਬਹਾਲੀ ਬਾਰੇ ਉਚ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਹੀ ਇਹ ਫੈਸਲਾ ਲੈ ਲਿਆ ।ਜਦੋਂ ਸਰਕਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਚੰਡੀਗੜ੍ਹ ਬੈਠੇ ਉਚ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਉਸ ਦੀ ਬਹਾਲੀ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ ਲਈ ਪੁਲਿਸ ਦੇ ਹੇਠਲੇ ਅਧਿਕਾਰੀਆਂ ਨੂੰ ਹੁਕਮ ਦਿੱਤੇ ।
ਇਸ ਦੌਰਾਨ ਬੀਤੀ ਦੇਰ ਰਾਤ 11.30 ਵਜੇ ਦੇ ਕਰੀਬ ਪੰਜਾਬ ਸਰਕਾਰ ਵਲੋਂ ਆਏ ਵਿਸ਼ੇਸ਼ ਹੁਕਮਾਂ ਤਹਿਤ ਡੀ. ਆਈ. ਜੀ. ਲੁਧਿਆਣਾ ਰੇਂਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ ।ਡੀ. ਆਈ. ਜੀ. ਸ. ਗੁਰਿੰਦਰ ਸਿੰਘ ਢਿੱਲੋਂ ਨੂੰ ਤੁਰੰਤ ਚਾਰਜ ਛੱਡ ਕੇ ਚੰਡੀਗੜ੍ਹ ਮੁੱਖ ਦਫਤਰ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ ।ਸ. ਢਿੱਲੋਂ ਦੇ ਤਬਾਦਲੇ ਨੂੰ ਪਿੰਕੀ ਦੀ ਬਹਾਲੀ ਨਾਲ ਜੋੜਿਆ ਜਾ ਰਿਹਾ ਹੈ ।ਇਸ ਮਾਮਲੇ ਵਿਚ ਕੁਝ ਹੋਰ ਉਚ ਅਧਿਕਾਰੀਆਂ ‘ਤੇ ਵੀ ਗਾਜ ਡਿੱਗਣ ਦੀ ਸੰਭਾਵਨਾ ਹੈ ।
Read this news in English:
Murder convict Punjab Police ‘cat’-turned-cop Gurmeet Pinky reinstated, fired again
ਜ਼ਿਕਰਯੋਗ ਹੈ ਕਿ ਸਾਲ 2001 ‘ਚ ਮਹਾਰਾਜ ਨਗਰ ਵਿਚ ਰਹਿਣ ਵਾਲੇ ਅਵਤਾਰ ਸਿੰਘ ਗੋਲਾ ਨਾਮੀ ਨੌਜਵਾਨ ਨੂੰ ਇੰਸਪੈਕਟਰ ਪਿੰਕੀ ਅਤੇ ਉਸ ਦੇ ਸਾਥੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ।ਗੋਲਾ ਆਪਣੇ ਸਕੂਟਰ ‘ਤੇ ਜਾ ਰਿਹਾ ਸੀ ਕਿ ਇੰਸਪੈਕਟਰ ਪਿੰਕੀ ਤੇ ਉਸ ਦੇ ਸਾਥੀ ਘਰ ਬਾਹਰ ਸ਼ਰਾਬ ਪੀ ਰਹੇ ਸਨ, ਜਦੋਂ ਗੋਲਾ ਨੇ ਰਸਤਾ ਮੰਗਿਆ ਤਾਂ ਤੈਸ਼ ‘ਚ ਆਏ ਪਿੰਕੀ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ।ਬਾਅਦ ‘ਚ ਲੋਕਾਂ ਦੇ ਵੱਧ ਰਹੇ ਰੋਹ ਨੂੰ ਵੇਖਦਿਆਂ ਪੁਲਿਸ ਨੇ ਪਿੰਕੀ ਨੂੰ ਗਿ੍ਫਤਾਰ ਕਰ ਲਿਆ ਸੀ।
ਅਦਾਲਤ ‘ਚ ਲੰਬਾ ਸਮਾਂ ਚੱਲੇ ਮੁਕੱਦਮੇ ‘ਚ ਪਿੰਕੀ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਸਰਕਾਰ ਵੱਲੋਂ ਉਸ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ‘ਤੇ ਰਾਜਪਾਲ ਨੇ ਸਰਕਾਰ ਦੀ ਸਿਫਾਰਸ਼ ਮੰਨ ਲਈ ।ਸਰਕਾਰ ਵੱਲੋਂ ਪਿੰਕੀ ਦੀ ਸਜ਼ਾ ਦੌਰਾਨ ਛੁੱਟੀ ਨੂੰ ਉਸ ਦੀ ਸਜ਼ਾ ਦੇ ਦਿਨਾਂ ‘ਚ ਗਿਣ ਲਿਆ ਗਿਆ ਸੀ ਤੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ ।
ਪੁਲਿਸ ਕੈਟ ਪਿੰਕੀ ਖਾੜਕੂ ਸਿੱਖ ਸੰਘਰਸ਼ ਦੌਰਾਨ ਕਿ ਪੁਲਿਸ ਹਿਰਾਸਤ ਵਿੱਚ ਸਿੱਖ ਖਾੜਕੂਆਂ ਦੇ ਪਰਿਵਾਰਾਂ ਅਤੇ ਖ਼ਾਸ ਕਰਕੇ ਸਿੱਖ ਬੀਬੀਆਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਕਰਕੇ ਬੇਹੱਦ ਬਦਨਾਮ ਹੈ।