ਬਰਮਿੰਘਮ: ਬਰਮਿੰਘਮ, ਇੰਗਲੈਂਡ ‘ਚ ਐਤਵਾਰ (22 ਜਨਵਰੀ) ਨੂੰ ਇਕ ਨਵਾਂ ਸਿੱਖ ਟੀ.ਵੀ. ਚੈਨਲ ਸ਼ੁਰੂ ਹੋਇਆ। ਇਸ ਨਵੇਂ ਚੈਨਲ ਦਾ ਨਾਂ ਹੈ ਖ਼ਾਲਸਾ ਟੀ.ਵੀ. / ਕੇਟੀਵੀ।
ਇਸ ਸਬੰਧ ‘ਚ ਇਕ ਸਮਾਗਮ ਗੁਰੂ ਨਾਨਕ ਗੁਰਦੁਆਰਾ, ਸਮੈਥਵਿਕ ‘ਚ ਹੋਇਆ।

ਯੂ.ਕੇ. ‘ਚ ਸਿੱਖ ਭਾਈਚਾਰੇ ਵਲੋਂ ਚਲਾਏ ਜਾ ਰਹੇ ਚੈਨਲਾਂ ਵਿਚੋਂ ਕੇ.ਟੀ.ਵੀ. ਸਭ ਤੋਂ ਨਵਾਂ ਹੈ। ਇਸ ਤੋਂ ਪਹਿਲਾਂ ਸੰਗਤ ਟੀ.ਵੀ. ਅਤੇ ਅਕਾਲ ਚੈਨਲ ਨਾਂ ਦੇ ਸਿੱਖ ਚੈਨਲ ਯੂ.ਕੇ. ‘ਚ ਚੱਲ ਰਹੇ ਹਨ।
ਕੇ.ਟੀ.ਵੀ. ਨੂੰ ਸਕਾਈ 858 (SKY 858) ‘ਤੇ ਦੇਖਿਆ ਜਾ ਸਕਦਾ ਹੈ।
ਬਰਤਾਨੀਆ ਸਥਿਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਯੂ.ਕੇ. ਨੇ ਕੇ.ਟੀ.ਵੀ. ਦੇ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: