Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Crown Court Uk

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਮਾਮਲੇ ਵਿਚ ਯੂਕੇ ਦੀ ਅਦਾਲਤ ਦਾ ਅਹਿਮ ਫੈਸਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਮਾਮਲੇ ਵਿਚ ਯੂਕੇ ਦੀ ਅਦਾਲਤ ਦਾ ਅਹਿਮ ਫੈਸਲਾ

ਲੰਡਨ: ਯੂਕੇ ਦੀ ਇੱਕ ਕਰਾਊਨ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਇੱਕ ਮੰਦਿਰ ਤੋਂ ਗੁਰਦੁਆਰਾ ਸਾਹਿਬ ਵਿਖੇ ਸਤਿਕਾਰ ਸਹਿਤ ਲਿਜਾਣ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਸਤਿਕਾਰ ਕਮੇਟੀ ਯੂਕੇ ਮੁਤਾਬਕ, ਇਹ ਫੈਸਲਾ ਸਿੱਖਾਂ ਵੱਲੋਂ ਗੁਰਮਤਿ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਦੀ ਜਿੱਤ ਹੈ।

Satikar Committee UK Logo
ਸਤਿਕਾਰ ਕਮੇਟੀ ਯੂਕੇ (ਲੋਗੋ)

ਮਾਮਲੇ ਦਾ ਪਿਛੋਕੜ ਇਹ ਮਾਮਲਾ ਇੱਕ ਹਿੰਦੂ ਮੰਦਿਰ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਇਆ ਸੀ। ਸਿੱਖ ਜਥੇਬੰਦੀਆਂ ਨੇ ਉਕਤ ਅਸਥਾਨ ‘ਤੇ ਮਰਿਆਦਾ ਦੀ ਉਲੰਘਣਾ ਅਤੇ ਬੇਅਦਬੀ ਦੇ ਗੰਭੀਰ ਖਦਸ਼ੇ ਜਤਾਏ ਸਨ, ਜਿਸ ਕਾਰਨ ਗੁਰੂ ਸਾਹਿਬ ਦੇ ਸਰੂਪ ਨੂੰ ਉੱਥੋਂ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਲਿਆਂਦਾ ਗਿਆ ਸੀ। ਸੱਤ ਦਿਨਾਂ ਤੱਕ ਚੱਲੇ ਮੁਕੱਦਮੇ (ਟਰਾਇਲ) ਤੋਂ ਬਾਅਦ ਅਦਾਲਤ ਨੇ ਤਿੰਨਾਂ ਵਿਅਕਤੀਆਂ ਨੂੰ ਸਾਰੇ ਦੋਸ਼ਾਂ ਤੋਂ ‘ਬੇਕਸੂਰ’ ਕਰਾਰ ਦਿੱਤਾ ਹੈ।

Crown Court Uk
ਕਰਾਊਨ ਕੋਰਟ ਯੂ.ਕੇ

ਪੰਥਕ ਪ੍ਰਤੀਕਿਰਿਆ ਸਤਿਕਾਰ ਕਮੇਟੀ ਯੂਕੇ ਵੱਲੋਂ ਭਾਈ ਮਨਵੀਰ ਸਿੰਘ ਨੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ:

“ਇਹ ਫੈਸਲਾ ਸਿੱਖਾਂ ਲਈ ਇੱਕ ਇਤਿਹਾਸਕ ਪਲ ਹੈ। ਇਹ ਸਿਰਫ਼ ਇੱਕ ਕਾਨੂੰਨੀ ਜਿੱਤ ਨਹੀਂ ਹੈ, ਸਗੋਂ ਹਰ ਹਾਲਾਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਖਾਲਸਾ ਪੰਥ ਦੀ ਵਚਨਬੱਧਤਾ ਦਾ ਸਬੂਤ ਹੈ।”

ਸੰਗਤ ਦਾ ਸਹਿਯੋਗ ਅਦਾਲਤੀ ਕਾਰਵਾਈ ਦੌਰਾਨ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪਾਠ, ਸਿਮਰਨ ਅਤੇ ਲੰਗਰ ਦੀ ਸੇਵਾ ਕੀਤੀ। ਕਮੇਟੀ ਨੇ ਕਿਹਾ ਕਿ ਸੰਗਤ ਦੀ ਏਕਤਾ ਅਤੇ ਅਰਦਾਸਾਂ ਨੇ ਹੀ ਇਸ ਕਾਨੂੰਨੀ ਲੜਾਈ ਵਿੱਚ ਬਲ ਬਖਸ਼ਿਆ ਹੈ। ਇਸ ਫੈਸਲੇ ਨੂੰ ਗੁਰੂ ਸਾਹਿਬ ਦੇ ਸਤਿਕਾਰ ਦੀ ਰਾਖੀ ਲਈ ਇੱਕ ਮਹੱਤਵਪੂਰਨ ਕਾਨੂੰਨੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ।


ਸਤਿਕਾਰ ਕਮੇਟੀ ਯੂਕੇ ਵਲੋਂ ਜਾਰੀ ਬਿਆਨ ਪੜ੍ਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਾਕਿਸਤਾਨ ਤੋਂ 49 ਸਿੱਖ ਸ਼ਰਧਾਲੂਆਂ ਦਾ ਜਥਾ ਧਾਰਮਿਕ ਯਾਤਰਾ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਪੁੱਜਿਆ ਅਤੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਨੂੰ
ਸੇਂਟ-ਟਰੂਡਨ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ 25 ਅਕਤੂਬਰ ਨੂੰ ਸੰਗਤ ਸਿੱਖ ਧਰਮ ਨੂੰ ਬੈਲਜੀਅਮ ਵਿੱਚ ਅਧਿਕਾਰਤ ਮਾਨਤਾ ਦਿਵਾਉਣ ਲਈ ਇੱਕਜੁੱਟ ਰਾਹ ਅਤੇ ਅਗਲੀ ਰਣਨੀਤੀ ਬਾਰੇ ਵਿਚਾਰ ਕਰੇਗੀ।
ਯੂਕੇ ਵਿੱਚ ਸਿੱਖ ਪਛਾਣ, ਹੱਕਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ‘ਦ ਸਿੱਖ ਵੋਟ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁਹਿੰਮ ਰਾਹੀਂ ਸਿੱਖ ਮਸਲਿਆਂ ’ਤੇ ਸਿਆਸਤਦਾਨਾਂ ਦੀ ਜਵਾਬਦੇਹੀ ਤੈਅ ਕਰਨ ਅਤੇ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: