Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖ਼ਾਲਸਾ ਵੱਲੌਂ ਦਿੱਲੀ ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ “ਦਿੱਲੀ ਚੱਲੋ” ਮਾਰਚ ਵਿੱਚ ਦਮਦਮੀ ਟਕਸਾਲ ਵੀ ਹੋਵੇਗੀ ਸ਼ਾਮਲ

ਦਲ ਖ਼ਾਲਸਾ ਵੱਲੌਂ ਦਿੱਲੀ ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ “ਦਿੱਲੀ ਚੱਲੋ” ਮਾਰਚ ਵਿੱਚ ਦਮਦਮੀ ਟਕਸਾਲ ਵੀ ਹੋਵੇਗੀ ਸ਼ਾਮਲ

ਅੰਮ੍ਰਿਤਸਰ (12 ਅਕਤੂਬਰ, 2014): ਦਿੱਲੀ ਵਿੱਚ ਨਵੰਬਰ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੀ 30ਵੀਂ ਵਰੇਗੰਢ ਮੌਕੇ ਦਲ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਸੰਯੁਕਤ ਰਾਸ਼ਟਰ ਦੇ ਦਿੱਲੀ ਦਫਤਰ ਤੱਕ ਕੀਤੇ ਜਾ ਰਹੇ ਇਨਸਾਫ ਮਾਰਚ ਵਿੱਚ ਦਮਦਮੀ ਟਕਸਾਲ ਦਾ ਜੱਥਾ ਵੀ ਸ਼ਾਮਲ ਹੋਵੇਗਾ।

ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਤੀਹ ਸਾਲਾਂ ਬਾਅਦ ਤੱਕ ਨਸਲਕੁਸ਼ੀ ਦੇ ਪੀੜਤਾਂ, ਰਿਸ਼ਤੇਦਾਰਾਂ, ਸੱਜਣਾ-ਮਿੱਤਰਾਂ, ਸਮੁੱਚੀ ਸਿੱਖ ਕੌਮ ਅਤੇ ਪੰਥਕ ਆਗੂਆਂ ਨੇ ਇਨਸਾਫ ਪ੍ਰਾਪਤੀ ਜੋ ਕਰ ਸਕਦੇ ਸਨ ਕੀਤਾ, ਪਰ ਪ੍ਰਾਪਤ ਕੁਝ ਨਾ ਹੋਇਆ।

ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਅਤੇ ਬਾਬਾ ਹਰਨਾਮ ਸਿੰਘ "ਦਿੱਲੀ ਚੱਲੋ" ਇਸ਼ਤਿਹਾਰ ਜਾਰੀ ਕਰਦੇ ਹੋਏ
ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਅਤੇ ਬਾਬਾ ਹਰਨਾਮ ਸਿੰਘ “ਦਿੱਲੀ ਚੱਲੋ” ਇਸ਼ਤਿਹਾਰ ਜਾਰੀ ਕਰਦੇ ਹੋਏ

ਇਸ ਸਮੇਂ ਬਾਬਾ ਹਰਨਾਮ ਸਿੰਘ ਅਤੇ ਦਲ ਖਾਲਸਾ ਦੇ ਆਗੂਆਂ ਨੇ ਪ੍ਰਸਤਾਵਿਤ ਪ੍ਰੋਗਰਾਮ ਦੀ ਜਾਣਕਾਰੀ ਦੇਣ ਵਾਲਾ ਅਤੇ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਾ ਇੱਕ ਇਸ਼ਤਿਹਾਰ ਅਤੇ 4 ਪੰਨਿਆਂ ਦੀ ਇੱਕ ਪੱਤਰਿਕਾ “ਦਿੱਲੀ ਚੱਲੋ” ਜਾਰੀ ਕੀਤੀ।

ਦਿੱਲੀ ਚੱਲੋਂ ਮੁਹਿੰਮ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ “ਸਿੱਖਾਂ ਦਾ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸ਼ਿਕਾਰ ਖੇਡ ਕੇ ਕਤਲੇਆਮ ਕੀਤਾ ਗਿਆ ਸੀ, ਇਸ ਲਈ ਅਸੀ ਦਿੱਲੀ ਵੱਲ ਮਾਰਚ ਕਰਨ ਦਾ ਪ੍ਰੋਗਾਰਮ ਬਣਇਆ ਹੈ।

ਸੰਯੁਕਤ ਰਾਸ਼ਟਰ ਤੋਂ ਨਵੰਬਰ 1984 ਦੇ ਸਰਕਾਰੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਇਲਾਵਾ ਪੰਜਾਬ ਦੇ ਦੁਖਾਂਤ ਦੀ ਰਾਜਸੀ ਸਮੱਸਿਆ ਦੇ ਹੱਲ ਲਈ ਦਖਲ ਮੰਗਦਿਆਂ ਉਨਾਂ ਨੇ ਕਿਹਾ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਭਾਰਤ ਦੀ ਸੱਤਾਧਾਰੀ ਪਾਰਟੀ ਵੱਲੋਂ ਕਰਵਾਈ ਗਈ ਸੀ, ਇਸ ਲਈ ਇਹ ਆਸ ਰੱਖਣੀ ਕਿ ਭਾਰਤੀ ਢਾਂਚਾ ਸਿੱਖਾਂ ਨਾਲ ਇਸ ਮਾਮਲੇ ਵਿੱਚ ਨਿਆਂ ਕਰੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇਗਾ ਗੈਰ-ਵਾਜਬ ਗੱਲ ਹੈ।

ਉਨ੍ਹਾਂ ਦੱਸਿਆ ਕਿ ਇਸ ਦਿੱਲੀ ਚੱਲੋਂ ਮੁਹਿੰਮ ਵਿੱਚ ਇਕੱਲੇ ਸਿੱਖ ਹੀ ਹਿੱਸਾ ਨਹੀਂ ਲੈਣਗੇ, ਅਸੀਂ ਕਸ਼ਮੀਰੀਆਂ, ਨਾਗਿਆਂ, ਤਾਮਿਲਾਂ ਅਤੇ ਕ੍ਰਿਸ਼ਚਨਾ ਸਮੇਤ ਸਭ ਘੱਟਗਿਣਤੀਆਂ ਨੂੰ ਆਪਣੇ ਸਾਂਝੇ ਵਿਰੋਧੀ ਖਿਲਾਫ ਇੱਕਠੇ ਹੋਣ ਲਈ ਸੱਦਾ ਦਿੱਤਾ ਹੈ,ਜੋ ਕਿ ਵੱਖ-ਵੱਖ ਤਰਾਂ ਨਾਲ ਰਾਜਸੀ ਨਸਲਕੁਸ਼ੀ ਦਾ ਸੰਤਾਪ ਭੋਗ ਰਹੇ ਹਨ। ਸਾਡਾ ਦੁੱਖ ਅਤੇ ਪੀੜਾ ਇਕੋ ਜਿਹੀ ਹੈ ਇਸ ਕਰਕੇ ਦਿੱਲੀ ਵਿੱਚ ਅਸੀਂ ਇਕ ਸਟੇਜ਼ ‘ਤੇ ਇੱਕੱਠੇ ਹੋਵਾਂਗੇ।

ਉਨਾਂ ਨੇ ਪ੍ਰੋਗਰਾਮ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਕਿਹਾ ਮਾਰਚ 2 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਕੇ ਉਸ ਰਾਤ ਹੀ ਬੰਗਲਾ ਸਾਹਿਬ ਪਹੁੰਚੇਗਾ। ਅਗਲੀ ਸਵੇਰ ਬੰਗਾਲ ਸਾਹਿਬ ਤੋਂ ਰਵਾਨਾ ਹੋਕੇ ਜੰਤਰ-ਮੰਤਰ ਰੋਡ ‘ਤੇ ਪੁੱਜੇਗਾ, ਜਿੱਥੇ ਅਧਿਕਾਰ ਅਤੇ ਇਨਸਾਫ ਰੈਲੀ ਕੀਤੀ ਜਾਵੇਗੀ।ਇਸ ਰੈਲੀ ਵਿੱਚ ਹਿੱਸਾ ਲੈ ਰਹੇ ਚੋਣਵੇਂ ਪ੍ਰਤੀਨਿਧ ਸੰਯੁਕਤ ਰਾਸ਼ਟਰ ਦੇ ਦਫਤਰ ਜਾ ਕੇ ਸਾਂਝਾ ਯਾਦ ਪੱਤਰ ਸੌਪਣਗੇ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਕਲਿੱਕ ਕਰੋ:

Damdami Takal (Mehta) to support march for ‘Rights and Justice’ by Dal Khalsa from Amritsar to Delhi

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਅਧਾਰਤ ਛਾਪੀ ਜਾ ਰਹੀ ਕਿਤਾਬ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ" ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: