![ਭਾਈ ਗੁਰਬਖਸ਼ ਸਿੰਘ ਖਾਲਸਾ [ਫਾਈਲ ਫੋਟੋ]](https://sikhsiyasatnews.info/wp-content/uploads/Bhai-Gurbax-Singh.jpg)
ਐੱਸ. ਏ. ਐੱਸ. ਨਗਰ (14 ਅਕਤੂਬਰ , 2014): ਪਿੱਛਲੇ ਸਾਲ ਸਿੱਖ ਰਾਜਸੀ ਨਜ਼ਰਬੰਦਾ ਦੀ ਰਿਹਾਈ ਭੁੱਖ ਹੜਤਾਲ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦੁਬਾਰਾ ਫਿਰ ਬੰਦੀ ਛੋੜ ਦਿਵਸ ਤੋਂ ਬਾਅਦ ਬੰਦੀ ਛੋੜ ਰਿਹਾਈ ਮੋਰਚਾ ਸ਼ੁਰੂ ਕਰ ਰਹੇ ਹਨ। ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਲਈ ਉਨ੍ਹਾਂ ਪਿੱਛਲੇ ਸਾਲ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਖੇ ਮੋਰਚਾ ਲਾਇਆ ਸੀ, ਜਦ ਮੋਰਚਾ ਆਪਣੇ ਸਿਖਰਾਂ ‘ਤੇ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਬਾਦਲਾਂ ਦੇ ਇਸ਼ਾਰੇ ‘ਤੇ ਸਿੱਖ ਬੰਦੀਆਂ ਦੀ ਰਿਹਾਈ ਦੀ ਜਿਮੇਵਾਰੀ ਆਪ ਲੈਦਿਆਂ ਭਾਈ ਖਾਲਸਾ ਦਾ ਮੋਰਚਾ ਖਤਮ ਕਰਵਾ ਦਿੱਤਾ ਸੀ।
ਇੱਕਵਾਰ ਬੰਦੀ ਸਿੰਘ ਰਿਹਾਈ ਮੋਰਚਾ ਖਤਮ ਹੋਣ ਤੋਂ ਬਾਅਦ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਸਿੰਘਾਂ ਦੀ ਰਿਹਾਈ ਲਈ ਕੋਈ ਯਤਨ ਨਹੀਂ ਕੀਤਾ ।ਸਿੱਟੇ ਵਜੋਂ ਸਜ਼ਾ ਪੂਰੀ ਕਰਨ ਵਾਲੇ ਸਿੰਘਾਂ ਦੀ ਰਿਹਾਈ ਦਾ ਮਾਮਲਾ ਵਿੱਚ ਵਿਚਾਲੇ ਹੀ ਅਟਕ ਗਿਆ।
ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਆਰੰਭੇ ਇਸ ਕਾਜ਼ ਦੇ ਅਧੂਰੇ ਰਹਿ ਜਾਣ ਤੋਂ ਬਾਅਦ ਹੁਣ ਦੁਬਾਰਾ ਇੱਕ ਵਾਰ ਫਿਰ ਭਾਈ ਖਾਲਸਾ ਨੇ ਮੋਰਚਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਇਸ ਮੋਰਚੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਇਸ ਮੋਰਚੇ ਲਈ ਜਗਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਖਾਲਸਾ ਨੇ ਕਿਹਾ ਕਿ ਇਸ ਪੱਤਰ ਵਿਚ ਇਹ ਮੰਗ ਵੀ ਕੀਤੀ ਹੈ ਕਿ ਐਸ. ਜੀ. ਪੀ. ਸੀ ਪ੍ਰਧਾਨ, ਮੁੱਖ ਮੰਤਰੀ ਪੰਜਾਬ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਅਤੇ ਜੇਕਰ ਐਸ. ਜੀ. ਪੀ. ਸੀ. ਹੀ ਇਹ ਸੰਘਰਸ਼ ਆਰੰਭ ਕਰੇ ਤਾਂ ਉਹ ਪਿੱਛੇ ਰਹਿ ਕੇ ਸੇਵਾ ਕਰਨ ਨੂੰ ਵੀ ਰਾਜੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ‘ਚ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, 1995 ਤੋਂ ਬੁੜੈਲ ਜੇਲ੍ਹ ਚ ਬੰਦ ਹਨ,ਭਾਈ ਲਾਲ ਸਿੰਘ 1992 ਤੋਂ ਨਾਭਾ ਜੇਲ੍ਹ ਚ ਬੰਦ ਹਨ, ਭਾਈ ਵਰਿਆਮ ਸਿੰਘ 1990 ਤੋਂ ਬਰੇਲੀ ਜੇਲ ਚ ਬੰਦ ,ਗੁਰਬਰਗ ਜੇਲ (ਕਰਨਾਟਕ) ਚ ਬੰਦ ਗੁਰਦੀਪ ਸਿੰਘ ਅਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਤਿਹਾੜ ਜੇਲ ਚ ਬੰਦ ਹਨ।