‘‘ਕੌਮਵਾਦ’’ ਦਾ ਸੰਕਲਪ, ਮੂਲ ਰੂਪ ’ਚ ਇੱਕ ਪੱਛਮੀ ਸੰਕਲਪ ਹੈ ਜੋ ਨਿਖਰਵੇਂ ਰੂਪ ’ਚ ਮੱਧਯੁੱਗ ਦੇ ਆਖਰੀ ਦੌਰ ਅੰਦਰ ਪ੍ਰਗਟ ਹੋਇਆ। ਇਹ ਵਰਤਾਰਾ ਜਿੰਨਾ ਵਿਆਪਕ ਹੈ, ਓਨਾ ਹੀ ਰੰਗ-ਬਰੰਗਾ ਹੈ। ਵਿਆਪਕਤਾ, ਇਤਿਹਾਸਕਤਾ ਤੇ ਵੰਨ-ਸੁਵੰਨਤਾ ਇਸ ਦੇ ਸੰਯੁਕਤ ਲੱਛਣ ਹਨ। ਇਸ ਕਰਕੇ ਇਸ ਦੀ ਕੋਈ ਸਿਕੇਬੰਦ ਪਰਿਭਾਸ਼ਾ ਸੰਭਵ ਨਹੀਂ। ਇਸ ਨੇ ਇਤਿਹਾਸ ਦੇ ਅੱਡ ਅੱਡ ਦੌਰਾਂ ਦੌਰਾਨ, ਅੱਡ ਅੱਡ ਰੂਪ ਅਖਤਿਆਰ ਕੀਤਾ।