Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Panch Pardhani Jatha

ਬਾਦਲ-ਭਾਜਪਾ ਗੈਰ-ਸਿਧਾਂਤਕ ਗਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦਹੁਰਾਉਣ ਦੀ ਹੀ ਸ਼ੁਰੂਆਤ ਹੈ: ਪੰਚ ਪ੍ਰਧਾਨੀ ਜਥਾ

ਬਾਦਲ-ਭਾਜਪਾ ਗੈਰ-ਸਿਧਾਂਤਕ ਗਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦਹੁਰਾਉਣ ਦੀ ਹੀ ਸ਼ੁਰੂਆਤ ਹੈ: ਪੰਚ ਪ੍ਰਧਾਨੀ ਜਥਾ

ਚੰਡੀਗੜ੍ਹ: ਪੰਚ ਪ੍ਰਧਾਨੀ ਜਥੇ ਵੱਲੋਂ ਅੱਜ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਦਲ ਦਲ ਅਤੇ ਭਾਜਪਾ ਦਾ ਵੋਟ ਰਾਜਨੀਤਕ ਗਠਜੋੜ ਮੌਕਾ ਪ੍ਰਸਤੀ ਦੀ ਸਿਆਸਤ ਤੇ ਸ਼੍ਰੋਮਣੀ ਅਕਾਲ ਦਲ ਕਹਾਉਂਦੇ ਧੜੇ ਦੀ ਸਿਧਾਂਤਹੀਣਤਾਂ ਦੀ ਪਰਤੱਖ ਮਿਸਾਲ ਹੈ। ਬਾਦਲ ਦਲ ਵੱਲੋਂ ਇਹ ਗਠਜੋੜ ਪਹਿਲਾਂ ਵਾਂਗ ਸਿਰਫ ਸੱਤਾ ਭੋਗ ਦੀ ਇੱਛਾ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਗਿਆ ਤੇ ਇਸ ਵਿਚੋਂ ਪੰਜਾਬ ਦੇ ਭਲੇ ਜਾਂ ਸਿੱਖਾਂ ਦੇ ਮਸਲਿਆਂ ਬਾਰੇ ਕੋਈ ਸੰਜੀਦਾ ਸਿੱਟੇ ਨਿੱਕਲਣ ਦੀ ਕੋਈ ਉਮੀਦ ਨਹੀਂ ਹੈ। ਬਾਦਲ ਦਲ ਨੇ ਇਸ ਗੈਰ-ਸਿਧਾਂਤਕ ਗਠਜੋੜ ਨਾਲ ਉਹੀ ਰਸਤਾ ਮੁੜ ਚੁਣਿਆ ਹੈ ਜਿਸ ਉੱਤੇ ਚੱਲਦਿਆਂ ਕੀਤੇ ਗੁਨਾਹਾਂ ਦੀ ਮਾਫੀ ਇਹ 2 ਦਸੰਬਰ 2024 ਨੂੰ ਮੰਗਣ ਦਾ ਢਕਵੰਜ ਕਰ ਰਹੇ ਸਨ।

ਬਿਆਨ ਵਿਚ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਅੰਦਰੂਨੀ ਤੌਰ ‘ਤੇ ਸਿੱਖ ਜਗਤ ਮਜ਼ਬੂਤ ਅਗਵਾਈ ਤੋਂ ਵਿਰਵਾ ਹੈ ਅਤੇ ਬਾਹਰੀ ਤੌਰ ‘ਤੇ ਦੱਖਣੀ ਏਸ਼ੀਆ ਤੇ ਵਿਸ਼ਵ ਵਿੱਚ ਭੂ-ਸਿਆਸੀ ਅਸਥਿਰਤਾ ਵਧ ਰਹੀ ਹੈ। ਇਸ ਅਹਿਮ ਪੜਾਅ ‘ਤੇ ਸਿੱਖ ਜਥੇਬੰਦਕ ਢਾਂਚਿਆਂ ਦੀ ਗੰਭੀਰ ਸਵੈ-ਪੜਚੋਲ ਕਰਨੀ ਜ਼ਰੂਰੀ ਹੈ।

Panch Pardhani Jatha
ਪੰਚ ਪ੍ਰਧਾਨੀ ਜਥਾ

ਉਹਨਾ ਕਿਹਾ ਕਿ ਖਾਲਸਾ ਪੰਥ ਨੇ ਹਮੇਸ਼ਾ ‘ਖਾਲਸਾ ਜੀ ਕੇ ਬੋਲ-ਬਾਲੇ’, ‘ਸਰਬੱਤ ਦੇ ਭਲੇ’ ਅਤੇ ‘ਹਲੇਮੀ ਰਾਜ’ ਤੋਂ ਸੇਧ ਲਈ ਹੈ। ਇਸ ਲਈ ਸਮੇਂ ਦੀਆਂ ਲੋੜਾਂ ਅਨੁਸਾਰ ਪੰਥਕ ਆਸ਼ਿਆਂ ਦੀ ਪੂਰਤੀ ਕਰਨ ਵਾਲੇ ਨਵੇਂ ਤੇ ਸਮਰੱਥ ਢਾਂਚੇ ਖੜ੍ਹੇ ਕਰਨ ਦੀ ਲੋੜ ਹੈ।

‘ਅਕਾਲੀ ਦਲ’ ਵਿੱਚ ਨਿਘਾਰ ਦੇ ਕਾਰਨ ਦਾ ਜ਼ਿਕਰ ਕਰਦਿਆਂ ਪੰਚ ਪ੍ਰਧਾਨੀ ਜਥੇ ਦੀਆਂ ਪੰਥਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਪੱਛਮੀ ਸਿਆਸੀ ਪ੍ਰਣਾਲੀ ਨੂੰ ਅਪਣਾਉਣ ਅਤੇ ਦਿੱਲੀ ਦਰਬਾਰ ਅਧੀਨ ਸੂਬੇਦਾਰੀ (ਸੱਤਾ) ਦੀ ਲਾਲਸਾ ਕਾਰਨ ਵੋਟ ਸਿਆਸੀ ਅਕਾਲੀ ਕਹਾਉਂਦੇ ਧੜੇ ਆਪਣੇ ਮੂਲ ਆਦਰਸ਼ਾਂ ਤੋਂ ਭਟਕ ਗਏ ਹਨ। ਇਨ੍ਹਾਂ ਨੇ ਗੁਰੂ ਖਾਲਸਾ ਪੰਥ ਦੀ ਹਸਤੀ ਨੂੰ ਸਿਰਫ ਇੱਕ ਵੋਟ-ਬੈਂਕ ਤੱਕ ਸੀਮਤ ਕਰ ਲਿਆ ਹੈ।

Badal Dal and BJP leaders during a political alliance announcement.
ਬਾਦਲ ਦਲ ਅਤੇ ਭਾਜਪਾ ਆਗੂਆਂ ਦੀ ਸਾਂਝੀ ਤਸਵੀਰ।

ਉਹਨਾ ਕਿਹਾ ਕਿ ਵੋਟ ਸਿਆਸਤ ਕਰਨ ਵਾਲਾ ਕੋਈ ਵੀ ਧੜਾ ਸਮੁੱਚੇ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ। ਖਾਲਸਾ ਪੰਥ ਦੀ ਤਾਕਤ ਅਤੇ ਨੁਮਾਇੰਦਗੀ ਦਾ ਅਸਲ ਧੁਰਾ ਤਖ਼ਤ ਸਾਹਿਬਾਨ, ਸਰਬੱਤ ਖਾਲਸਾ, ਗੁਰਮਤਾ ਅਤੇ ਪੰਚ-ਪ੍ਰਧਾਨੀ ਅਗਵਾਈ ਹੈ।

ਵੋਟ ਸਿਆਸਤ ਵਿੱਚ ਹਿੱਸਾ ਲੈਣ ਵਾਲੀਆਂ ਸਿੱਖ ਪਾਰਟੀਆਂ ਦੀ ਭੂਮਿਕਾ ਬਾਰੇ ਪੰਚ ਪ੍ਰਧਾਨੀ ਜਥੇ ਦਾ ਮਤ ਹੈ ਕਿ ਉਹ ਸਿਰਫ ਮੌਜੂਦਾ ਇੰਡੀਅਨ ਢਾਂਚੇ ਵਿੱਚ ਸਿੱਖ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਣ ਅਤੇ ਵਕਤੀ ਰਾਹਤ ਹਾਸਲ ਕਰਨ ਤੱਕ ਸੀਮਤ ਹੈ। ਇਹ ਪਾਰਟੀਆਂ ‘ਪਾਤਿਸ਼ਾਹੀ ਦਾਅਵੇ’ ਵਾਲੇ ਅਸਲ ਅਕਾਲੀ ਦਲ ਤੋਂ ਬਿਲਕੁਲ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਾਨਸਾ ਦੇ ਭੰਮੇ ਕਲਾਂ ਵਿੱਚ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਕਾਰਵਾਈ ਅਤੇ ਸੰਘਰਸ਼ਕਾਰੀਆਂ ’ਤੇ ਦਰਜ ਮੁਕੱਦਮਿਆਂ ਬਾਰੇ ਪੰਚ ਪ੍ਰਧਾਨੀ ਜਥੇ ਨੇ ਸਰਕਾਰ ਦੀ ਨਿਖੇਧੀ ਕੀਤੀ।
ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਅਤੇ ਦੂਜੇ ਸੂਬਿਆਂ ਤੋਂ ਹੋ ਰਹੇ ਪ੍ਰਵਾਸ ਦੇ ਮੁੱਦੇ ’ਤੇ ਦਲ ਖ਼ਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ
ਮਾਨਸਾ ਵਿਖੇ ਨਸ਼ਾ ਵਿਰੋਧੀ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਪਰਵਿੰਦਰ ਸਿੰਘ ਝੋਟੇ ਦੀ ਯਾਦ ਵਿੱਚ ਚੱਲ ਰਹੇ ਇਨਸਾਫ਼ ਮੋਰਚੇ ਵਿੱਚ ਅੱਜ ਪੰਚ ਪ੍ਰਧਾਨੀ ਜਥੇ ਵੱਲੋਂ ਭਾਈ ਦਲਜੀਤ ਸਿੰਘ ਨੇ ਸ਼ਿਰਕਤ
ਪੰਚ ਪ੍ਰਧਾਨੀ ਜਥਾ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਨਸ਼ਿਆਂ ਵਿਰੁੱਧ ਉਸ ਦੀ ਸਮਾਜਿਕ ਜੱਦੋ-ਜਹਿਦ ਨਾਲ ਜੋੜਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਜਥੇ ਨੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: