ਲੁਧਿਆਣਾ: ਅੱਜ 5 ਮਈ 2017 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਤੇਜਿੰਦਰ ਸਿੰਘ ਢੀਂਡਸਾ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਥਾਣਾ ਭੋਗਪੁਰ (ਜ਼ਿਲ੍ਹਾ ਜਲੰਧਰ) ਵਲੋਂ ਐਫ.ਆਈ.ਆਰ. ਨੰਬਰ 102 ਮਿਤੀ 2/8/2014, ਅਧੀਨ ਧਾਰਾ 120-ਬੀ, 121-ਏ, 153-ਏ ਆਈ.ਪੀ.ਸੀ., 25 ਅਸਲਾ ਐਕਟ, 17, 18, 20 ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਕੇਸ ਵਿਚ ਜ਼ਮਾਨਤ ਦਿੱਤੀ।

ਹਾਈਕੋਰਟ ਵਿਚ ਭਾਈ ਮਿੰਟੂ ਵਲੋਂ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਰਾਣਾ ਪੇਸ਼ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਭਾਈ ਮਿੰਟੂ ਨੂੰ 26/11/2014 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲਿਸ ਮੁਤਾਬਕ .32 ਬੋਰ ਦਾ ਪਿਸਤੌਲ ਤੇ ਚਾਰ ਰੌਂ ਬਰਾਮਦ ਹੋਏ ਸਨ। ਇਸ ਕੇਸ ਵਿਚ ਪਹਿਲਾਂ ਹੀ ਤਿੰਨ ਵਿਅਕਤੀਆਂ ਹਰਪ੍ਰੀਤ ਸਿੰਘ, ਸਰਵਣ ਸਿੰਘ ਤੇ ਪਰਮਜੀਤ ਸਿੰਘ (ਤਿੰਨੋਂ ਜੰਮੂ ਵਾਸੀ) ਦੀਆਂ ਜ਼ਮਾਨਤਾਂ ਹਾਈਕੋਰਟ ਵਲੋਂ ਮਨਜ਼ੂਰ ਹੋ ਚੁੱਕੀਆਂ ਹਨ।
ਸਿੱਖ ਸਿਆਸੀ ਕੈਦੀਆਂ ਦੀ ਸੂਚੀ ਤਿਆਰ ਕਰਨ ਵਾਲੇ ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਭਾਈ ਮਿੰਟੂ ਦੋ ਕੇਸਾਂ ਵਿਚੋਂ ਬਰੀ ਹੋ ਚੁਕੇ ਹਨ ਅਤੇ ਚਾਰ ਕੇਸਾਂ ਵਿਚੋਂ ਜ਼ਮਾਨਤ ਮਿਲ ਚੁਕੀ ਹੈ।